post

Jasbeer Singh

(Chief Editor)

Crime

ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਨੌਜਵਾਨ ਨੂੰ ਕੀਤਾ ਗੰਭੀਰ ਜਖਮੀ

post-img

ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਨੌਜਵਾਨ ਨੂੰ ਕੀਤਾ ਗੰਭੀਰ ਜਖਮੀ

ਤਰਨਤਾਰਨ, 6 ਜੂਨ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਕੋੋਟਲੀ ਸੁਰਸਿੰਘ ਵਿਖੇ ਇਕ ਨੌਜਵਾਨ ਨੂੰ ਦੂਸਰੇ ਨੌਜਵਾਨ ਵਲੋਂ ਤੇਜਧਾਰ ਹਥਿਆਰ (Edged weapon) ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਜਿ਼ਲ੍ਹੇ ਦੇ ਪਿੰਡ ਕੋਟਲੀ ਸੁਰਸਿੰਘ ਵਿਖੇ ਮੋਟਰਸਾਈਕਲ ਸਵਾਰ ਵਿਅਕਤੀ ਲਵਪ੍ਰੀਤ ਸਿੰਘ (Lovepreet Singh) ਨੂੰ ਕਥਿਤ ਤੌਰ ’ਤੇ ਰਸਤੇ ’ਚ ਰੋਕ ਕੇ ਜੋ ਕਿਰਪਾਨਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੌਰਾਨ ਗੰਭੀਰ ਜ਼ਖ਼ਮੀ (Seriously injured) ਹੋਏ ਵਿਅਕਤੀ ਨੂੰ ਪਹਿਲਾਂ ਸੁਰਸਿੰਘ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਰੈਫਰ ਕਰ ਦੱਤਾ ਗਿਆ । ਦੂਜੇ ਪਾਸੇ ਮੌਕੇ ’ਤੇ ਪੁੱਜੀ ਚੌਕੀ ਸੁਰਸਿੰਘ ਦੀ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਨੌਜਵਾਨ ਨੇ

ਘਟਨਾ ਦਾ ਸਿ਼ਕਾਰ ਹੋਏ ਲਵਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕੋਟਲੀ ਸੁਰਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਧੁੰਨ ਤੋਂ ਦਵਾਈ ਲੈਣ ਲਈ ਗਿਆ ਸੀ । ਕੁਝ ਸਮੇਂ ਬਾਅਦ ਉਹ ਜਦੋਂ ਵਾਪਸ ਘਰ ਆ ਰਿਹਾ ਸੀ ਤਾਂ ਸ਼ਾਮ ਕਰੀਬ 6 ਵਜੇ ਉਸੇ ਦੇ ਪਿੰਡ ਦਾ ਗੁਰਮੁੱਖ ਸਿੰਘ ਪੁੱਤਰ ਜਗੀਰ ਸਿੰਘ ਕਿਰਪਾਨ ਲੈ ਕੇ ਖੜਾ ਸੀ, ਜਿਸ ਨੇ ਉਸਦੇ ਸਿਰ ਵਿਚ ਕਿਰਪਾਨ ਮਾਰ ਦਿੱਤੀ ।

ਗੁਰਮੁੱਖ ਸਿੰਘ ਨੂੰ ਕੇਸ ਵਿਚ ਨਾਮਜਦ ਕਰਕੇ ਭਾਲ ਜਾਰੀ

ਉਹ ਮੋਟਰਸਾਈਕਲ ਛੱਡ ਕੇ ਭੱਜਾ ਪਰ ਗੁਰਮੁੱਖ ਸਿੰਘ ਵੀ ਉਸਦੇ ਪਿੱਛੇ ਆ ਗਿਆ । ਜਿਸ ਨੇ ਉਸ ਨੂੰ ਕਿਰਪਾਨ ਮਾਰ ਕੇ ਹੇਠਾਂ ਸੁੱਟ ਲਿਆ ਅਤੇ ਤਾਬੜ ਤੋਡ ਕਈ ਵਾਰ ਉਸ ’ਤੇ ਕਰ ਦਿੱਤੇ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ । ਜਦੋਂਕਿ ਹਮਲਾਵਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦਿੰਦਾ ਹੋਇਆ ਉਥੋਂ ਚਲਾ ਗਿਆ । ਮਾਮਲੇ ਦੀ ਜਾਂਚ ਕਰ ਰਹੇ ਚੌਕੀ ਇੰਚਾਰਜ ਕੁਲਵਿੰਦਰ ਪਾਲ ਨੇ ਦੱਸਿਆ ਕਿ ਗੁਰਮੁੱਖ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Related Post

Instagram