post

Jasbeer Singh

(Chief Editor)

Patiala News

ਨੌਜਵਾਨ ਦੇਸ਼ ਲਈ ਚਾਨਣ ਮੁਨਾਰੇ ਬਣਨ : ਮਾਰਕੰਨ

post-img

ਨੌਜਵਾਨ ਦੇਸ਼ ਲਈ ਚਾਨਣ ਮੁਨਾਰੇ ਬਣਨ : ਮਾਰਕੰਨ ਪਟਿਆਲਾ, 27 ਮਾਰਚ : ਸਰਕਾਰੀ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ 7 ਰੋਜਾ ਵਿਸ਼ੇਸ਼ ਕੈਂਪ (ਐਨ. ਐਸ. ਐਸ.) ਵਿੱਚ ਅੱਜ ਆਰ. ਟੀ. ਓ. ਪਟਿਆਲਾ ਨਮਨ ਮਾਰਕੰਨ ਪੀਸੀਐਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਨੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਦੇਸ਼ ਵਿੱਚੋਂ ਅਲਾਮਤਾ ਖਤਮ ਕਰਨ, ਤਰੱਕੀ ਕਰਨ ਲਈ ਐਨਐਸਐਸ ਨਾਲ ਜੁੜਨ ਦੀ ਲੋੜ ਹੈ ।  ਉਹਨਾਂ ਨੇ ਕਿਹਾ ਕਿ ਨੌਜਵਾਨ ਦੇਸ਼ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕਦੇ ਹਨ । ਇਸ ਮੌਕੇ ਆਰ. ਟੀ. ਓ. ਪਟਿਆਲਾ ਨਮਨ ਮਾਰਕੰਨ ਨੇ ਕਿਹਾ ਕਿ ਨਾਗਰਿਕਾਂ ਦੀਆਂ ਟਰੈਫਿਕ ਨਿਯਮਾਂ ਸੰਬੰਧੀ ਕੀਤੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਕਈ ਵਾਰ ਵੱਡੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਉਹਨਾਂ ਨੇ ਆਪਣੇ ਪਰਿਵਾਰ ਦੇ ਹਾਦਸੇ ਦੀ ਗੱਲ ਵੀ ਸੁਣਾਈ । ਪ੍ਰੋਗਰਾਮ ਵਿੱਚ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਸ਼੍ਰੀ ਮਾਰਕੰਨ ਦਾ ਸਵਾਗਤ ਕਰਦੇ ਕਿਹਾ ਕਿ ਐਮੀਨੈਂਸ ਸਕੂਲ, ਸਰਕਾਰ ਦੀ ਜੋ ਨਵੇਕਲੀ ਸਕੀਮ ਹੈ, ਇਸ ਦਾ ਸਮੁੱਚੇ ਪੰਜਾਬ ਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਪਹੁੰਚ ਰਿਹਾ ਹੈ, ਉਹਨਾਂ ਨੇ ਦੱਸਿਆ ਕਿ ਫੀਲਖਾਨਾ ਸਕੂਲ ਦੇ ਵਿੱਚ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਵੱਖ-ਵੱਖ ਸਹਿ ਵਿਦਿਅਕ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ । ਇਸ ਮੌਕੇ ਸਟੇਟ ਅਵਾਰਡੀ ਅਧਿਆਪਕ ਸਰਦਾਰ ਪ੍ਰਗਟ ਸਿੰਘ ਦੇ ਵਿਦਿਆਰਥੀਆਂ ਨੇ ਹੀਰ ਰਾਂਝੇ ਦੀ ਸੰਗੀਤਕ ਗਾਥਾ ਦਾ ਪ੍ਰਦਰਸ਼ਨ ਕੀਤਾ । ਵਲੰਟੀਅਰਜ ਵੱਲੋਂ ਐਨ. ਐਸ. ਐਸ. ਲੀਡਰ ਮੋਦਨਾ ਗੁਪਤਾ ਨੇ ਕੈਂਪ ਸਬੰਧੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਕਿੰਝ ਸਵੇਰ ਦੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਵਲੰਟੀਅਰਜ ਵੱਖ ਵੱਖ ਕਿਰਿਆਵਾਂ ਵਿੱਚ ਹਿੱਸਾ ਲੈਂਦੇ ਹਨ, ਜਿਸ ਨਾਲ ਉਹਨਾਂ ਦਾ ਸਮਾਜਿਕ ਤੇ ਬੌਧਿਕ ਵਿਕਾਸ ਹੋ ਰਿਹਾ ਹੈ । ਇਸ ਸਬੰਧੀ ਵਲੰਟੀਅਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਕੂਲ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ, ਲੈਕਚਰਾਰ ਗੁਰਦੀਪ ਕੌਰ, ਲੈਕਚਰਾਰ ਡਾ. ਮੋਨਿਸ਼ਾ ਬੰਸਲ, ਲੈਕਚਰਾਰ ਡਾ. ਪਰਮਿੰਦਰ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਗਗਨਜੀਤ ਕੌਰ, ਮੈਡਮ ਨੀਤੂ ਅਤੇ ਮੀਡੀਆ ਕੋਆਰਡੀਨੇਟਰ ਅਕਸ਼ੇ ਖਨੌਰੀ ਆਦਿ ਨੇ ਸ਼ਿਰਕਤ ਕੀਤੀ ।

Related Post