ਰਾਵੀ ਦਰਿਆ ਪਾਰ ਕਰ ਰਿਹਾ ਨੌਜਵਾਨ ਰੁੜ੍ਹਿਆ ਬਹਿਰਾਮਪੁਰ,3 ਦਸੰਬਰ 2025 : ਪਿੰਡ ਮਰਾੜਾ ਨੇੜੇ ਟਰੈਕਟਰ ਟਰਾਲੀ ਰਾਹੀਂ ਰਾਵੀ ਦਰਿਆ ਪਾਰ ਕਰ ਰਹੇ ਨੌਜਵਾਨ ਦੀ ਰੁੜ੍ਹਣ ਕਾਰਨ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਟੈ੍ਰਕਟਰ ਟਰਾਲੀ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਰਾਵੀ ਦਰਿਆ ਨੇੜਲੇ ਇਲਾਕੇ ਅੰਦਰ ਹੜ੍ਹਾਂ ਕਾਰਨ ਖੇਤਾਂ `ਚ ਚੜ੍ਹੀ ਰੇਤ ਨੂੰ ਚੁੱਕਣ ਲਈ ਪੰਜਾਬ ਸਰਕਾਰ ਦੀ ਪਾਲਿਸੀ, `ਜਿਸ ਦਾ ਖੇਤ ਉਸ ਦੀ ਰੇਤ ਤਹਿਤ ਦਰਿਆ ਨੇੜਲੇ ਇਲਾਕੇ ਅੰਦਰ ਰੇਤ ਨੂੰ ਇਧਰ-ਓਧਰ ਲਿਆਉਣ ਦਾ ਕੰਮ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ, ਜਦ ਇਕ ਨੌਜਵਾਨ ਟਰੈਕਟਰ ਟਰਾਲੀ `ਤੇ ਪਰਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਉਸਦੀ ਟਰੈਕਟਰ ਟਰਾਲੀ ਦਰਿਆ `ਚ ਡੂੰਘੀ ਜਗ੍ਹਾ ਵਿਚ ਪੈ ਗਈ, ਜਿਸ ਕਾਰਨ ਨੌਜਵਾਨ ਟਰੈਕਟਰ ਤੋਂ ਹੇਠਾਂ ਡਿੱਗਣ ਕਾਰਨ ਦਰਿਆ ਦੇ ਪਾਣੀ `ਚ ਰੁੜ੍ਹ ਗਿਆ, ਜਿਸ ਦੀ ਜੱਦੋ-ਜਹਿਦ ਕਰ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਕੱਢੀ ਗਈ ਹੈ। ਲਾਸ ਕਬਜੇ ਵਿਚ ਲੈ ਕੇ ਸ਼ੁਰੂ ਕਰ ਦਿੱਤੀ ਗਈ ਹੈ ਕਾਰਵਾਈ ਇਸ ਸਬੰਧੀ ਜਦ ਡੀ. ਐੱਸ. ਪੀ. ਦੀਨਾਨਗਰ ਰਜਿੰਦਰ ਮਿਨਹਾਸ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਮੁਤਾਬਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਪਿੰਡ ਮਾਖੋਵਾਲ ਥਾਣਾ ਦਸੂਹਾ ਹੁਸ਼ਿਆਰਪੁਰ ਵਜੋਂ ਦੱਸੀ ਗਈ ਹੈ, ਜੋ ਇਥੇ ਇਕ ਕਰੈਸ਼ਰ `ਤੇ ਨੌਕਰੀ ਕਰਦਾ ਸੀ । ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
