
ਯੁਗਮਦੀਪ ਸਿੰਘ ਟਿਵਾਣਾ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ
- by Jasbeer Singh
- May 6, 2025

ਯੁਗਮਦੀਪ ਸਿੰਘ ਟਿਵਾਣਾ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਪਟਿਆਲਾ, 6 ਮਈ : ਆਈ. ਸੀ. ਐਸ. ਈ. ਦੇ ਦਸਵੀਂ ਕਲਾਸ ਦੇ ਹਾਲ ਹੀ ਵਿਚ ਐਲਾਨੇ ਨਤੀਜਿਆਂ ਵਿੱਚ ਕੈ਼ਟਲ ਸਕੂਲ ਦੇ ਵਿਦਿਆਰਥੀ ਯੁਗਮਦੀਪ ਸਿੰਘ ਟਿਵਾਣਾ ਨੇ 98.4% ਅੰਕ ਪ੍ਰਾਪਤ ਕਰਕੇ ਪਟਿਆਲਾ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਵਿਦਿਆਰਥੀ ਯੁਗਮਦੀਪ ਸਿੰਘ ਟਿਵਾਣਾ ਜੋ ਮਾਨਸ਼ਾਹੀਆ ਕਲੋਨੀ ਪਟਿਆਲਾ ਦਾ ਵਸਨੀਕ ਹੈ,ਨੂੰ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਸੁਰਿੰਦਰ ਸਿੰਘ ਚੱਢਾ ਚੇਅਰਮੈਨ ਸਕੋਲਰ ਫੀਲਡਜ਼ ਪਬਲਿਕ ਸਕੂਲ,ਬਲਜਿੰਦਰ ਸਿੰਘ ਕਾਰਜਸਾਧਕ ਅਫ਼ਸਰ ਸਮਾਣਾ, ਡਾਕਟਰ ਬੀ.ਐਸ.ਸੋਹਲ, ਦਰਸ਼ਨ ਸਿੰਘ ਵਿਰਕ ਲੈਕਚਰਾਰ, ਖੁਸ਼ਪਾਲ ਸਿੰਘ ਸੀਨੀਅਰ ਸਹਾਇਕ ਪਾਵਰਕਾਮ, ਮਹਿੰਦਰ ਗੋਇਲ ਸਨਅਤਕਾਰ, ਇੰਜੀਨੀਅਰ ਰਾਜਦੀਪ ਸਿੰਘ, ਚੰਦਨਦੀਪ ਕੋਰ ਪ੍ਰਬੰਧਕ ਸਕੋਲਰ ਫੀਲਡਜ਼ ਪਬਲਿਕ ਸਕੂਲ, ਗੁਰਪ੍ਰੀਤ ਕੌਰ ਸਿਖਿਆ ਸ਼ਾਸਤਰੀ, ਗੁਰਸ਼ਰਨ ਕੌਰ ਸਿਖਿਆ ਸ਼ਾਸਤਰੀ ਨੇ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਰੰਗਦਾਰ ਫੁੱਲਕਾਰੀ, ਗੁਲਦਸਤੇ ਭੇਂਟ ਕੀਤੇ ਅਤੇ ਯੁਗਮਦੀਪ ਸਿੰਘ ਟਿਵਾਣਾ ਦੇ ਪਿਤਾ ਸੁਖਦੀਪ ਸਿੰਘ ਟਿਵਾਣਾ ਅਤੇ ਮਾਤਾ ਦਮਨਦੀਪ ਕੋਰ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਯੁਗਮਦੀਪ ਸਿੰਘ ਟਿਵਾਣਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।