post

Admin

(Chief Editor)

Latest update

ਭਾਰਤੀ ਮਹਿਲਾ ਤੇ ਪੁਰਸ਼ ਰਿਲੇਅ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ

post-img

ਭਾਰਤੀ ਮਹਿਲਾ ਅਤੇ ਪੁਰਸ਼ 4×100 ਮੀਟਰ ਰਿਲੇਅ ਟੀਮਾਂ ਨੇ ਅੱਜ ਇੱਥੇ ਵਿਸ਼ਵ ਅਥਲੈਟਿਕਸ ਰਿਲੇਅ ਵਿੱਚ ਦੂਜੇ ਰਾਊਂਡ ਦੀ ਹੀਟ ’ਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਰੂਪਲ ਚੌਧਰੀ, ਐੱਮਆਰ ਪੂਵੱਮਾ, ਜਯੋਤਿਕਾ ਸ੍ਰੀ ਦਾਂਡੀ ਅਤੇ ਸ਼ੁਭਾ ਵੈਂਕਟੇਸ਼ਨ ਦੀ ਚੌਕੜੀ ਨੇ ਤਿੰਨ ਮਿੰਟ 29:35 ਸੈਕਿੰਡ ਦਾ ਸਮਾਂ ਲੈ ਕੇ ਪਹਿਲੀ ਹੀਟ ਵਿੱਚ ਜਮਾਇਕਾ (3:28:54) ਮਗਰੋਂ ਦੂਜਾ ਸਥਾਨ ਹਾਸਲ ਕਰਕੇ ਪੈਰਿਸ ਦੀ ਟਿਕਟ ਕਟਾਈ। ਭਾਰਤੀ ਟੀਮ ਐਤਵਾਰ ਨੂੰ ਪਹਿਲੇ ਰਾਊਂਡ ਦੀ ਕੁਆਲੀਫਾਇੰਗ ਹੀਟ ਵਿੱਚ ਤਿੰਨ ਮਿੰਟ 29:74 ਸੈਕਿੰਡ ਦਾ ਸਮਾਂ ਕੱਢ ਕੇ ਪੰਜਵੇਂ ਸਥਾਨ ’ਤੇ ਰਹੀ ਸੀ।

Related Post

Instagram