ਸਿਰਸਾ ਲੋਕ ਸਭਾ ਖੇਤਰ ਤੋਂ ਇੰਡੀਆ ਗੱਠਜੋੜ ਦੀ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੰਤਰੀ ਕੁਮਾਰੀ ਸ਼ੈਲਜਾ ਵੱਡੇ ਫਰਕ ਨਾਲ ਚੋਣ ਜਿੱਤ ਗਈ ਹੈ। ਕੁਮਾਰੀ ਸ਼ੈਲਜਾ ਨੇ ਆਪਣੇ ਨੇੜਲੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਅਸ਼ੋਕ ਤੰਵਰ ਨੂੰ 268497 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਚੋਣ ਵਿੱਚ ਕੁਮਾਰੀ ਸ਼ੈਲਜਾ ਨੂੰ 733823 ਵੋਟਾਂ ਮਿਲੀਆਂ ਜਦਕਿ ਡਾ. ਅਸ਼ੋਕ ਤੰਵਰ ਨੂੰ 465326 ਵੋਟਾਂ ਮਿਲੀਆਂ। ਇਸ ਤਰ੍ਹਾਂ ਹੀ ਇੰਡੀਅਨ ਨੈਸ਼ਨਲ ਲੋਕਦਲ ਦੇ ਉਮੀਦਵਾਰ ਸੰਦੀਪ ਲੋਟ ਨੂੰ 92453 ਵੋਟਾਂ, ਜਨਨਾਇਕ ਜਨਤਾ ਪਾਰਟੀ ਦੇ ਰਮੇਸ਼ ਖਟਕ ਨੂੰ 20080 ਵੋਟਾਂ, ਬਹੁਜਨ ਸਮਾਜ ਪਾਰਟੀ ਦੇ ਲੀਲੂਰਾਮ ਆਸਾਖੇੜਾ ਨੂੰ 10151 ਵੋਟਾਂ, ਆਜ਼ਾਦ ਉਮੀਦਵਾਰ ਰਾਹੁਲ ਚੌਹਾਨ ਨੂੰ 6160, ਆਜਾਦ ਉਮੀਦਵਾਰ ਕਰਨੈਲ ਸਿੰਘ ਔਢਾਂ ਨੂੰ 4166 ਵੋਟਾਂ, ਆਜ਼ਾਦ ਉਮੀਦਵਾਰ ਸੱਤਪਾਲ ਲਾਡਵਾਲ ਨੂੰ 3413, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕੇ੍ਰਟਿਕ) ਦੇ ਮਿਸਤਰੀ ਦੌਲਤ ਰਾਮ ਰੋਲਾਨ ਨੂੰ 3061, ਆਜ਼ਾਦ ਉਮੀਦਵਾਰ ਜੋਗਿੰਦਰ ਰਾਮ ਨੂੰ 2142, ਆਜ਼ਾਦ ਉਮੀਦਵਾਰ ਰਨ ਸਿੰਘ ਪੰਵਾਰ ਨੂੰ 1550 ਵੋਟਾਂ, ਭਾਰਤੀ ਆਸ਼ਾ ਪਾਰਟੀ ਦੇ ਰਜਿੰਦਰ ਕੁਮਾਰ ਨੂੰ 1242, ਆਜ਼ਾਦ ਉਮੀਦਵਾਰ ਬਗਦਾਵਤ ਰਾਮ ਨੂੰ 1224, ਆਜ਼ਾਦ ਉਮੀਦਵਾਰ ਜਸਵੀਰ ਸਿੰਘ 1136, ਆਜ਼ਾਦ ਉਮੀਦਵਾਰ ਨਵੀਨ ਕੁਮਾਰ ਕਮਾਂਡੋ ਨੂੰ 1116, ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਸੰਧੂ ਨੂੰ 999, ਰਿਪਬਲਿਕਨ ਸੁਸਾਇਟੀ ਪਾਰਟੀ ਦੇ ਡਾ. ਰਾਜੇਸ਼ ਮਹਾਂਦੀਆ ਨੂੰ 931, ਲੋਕਤਾਂਤਰਿਕ ਲੋਕ ਰਜਯਾਮ ਪਾਰਟੀ ਦੇ ਧਰਮਪਾਲ ਵਾਰਤੀਆ ਨੂੰ 919, ਸੁਰਿੰਦਰ ਕੁਮਾਰ ਫੂਲਾਂ ਨੂੰ 617 ਅਤੇ ਨੋਟਾ ਨੂੰ 4123 ਵੋਟਾਂ ਮਿਲੀਆਂ।
