July 6, 2024 00:44:38
post

Jasbeer Singh

(Chief Editor)

Latest update

ਮੌਨਸੂਨ ਦੀ ਦਿੱਲੀ ਵਿੱਚ ਦਸਤਕ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

post-img

ਅਤਿ ਦੀ ਗਰਮੀ ਤੋਂ ਬਾਅਦ ਮੌਨਸੂਨ ਆਖ਼ਰਕਾਰ ਕੌਮੀ ਰਾਜਧਾਨੀ ਦਿੱਲੀ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਐੱਮਡੀ ਨੇ ਇਕ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਪੂਰੇ ਦਿੱਲੀ ਵੱਲ ਵਧ ਗਿਆ ਹੈ। ਉਸ ਨੇ ਕਿਹਾ, ‘‘ਮੌਨਸੂਨ ਦੀ ਉੱਤਰੀ ਸੀਮਾ 26 ਡਿਗਰੀ ਉੱਤਰ/65 ਡਿਗਰੀ ਪੂਰਬ, ਜੈਸਲਮੇਰ, ਚੁਰੂ, ਭਿਵਾਨੀ, ਦਿੱਲੀ, ਅਲੀਗੜ੍ਹ, ਕਾਨਪੁਰ, ਗਾਜ਼ੀਪੁਰ, ਗੌਂਡਾ, ਖੇਰੀ ਮੁਰਾਦਾਬਾਦ, ਦੇਹਰਾਦੂਨ, ਊਨਾ, ਪਠਾਨਕੋਟ, ਜੰਮੂ, 33 ਡਿਗਰੀ ਉੱਤਰ/74 ਡਿਗਰੀ ਪੂਰਬ ਤੋਂ ਹੋ ਕੇ ਲੰਘਦੀ ਹੈ।’

Related Post