post

Jasbeer Singh

(Chief Editor)

ਪੰਜਾਬੀ ਕੁੜੀ ਦੀ ਹੋਈ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ

post-img

ਪੰਜਾਬੀ ਕੁੜੀ ਦੀ ਹੋਈ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ ਲੁਧਿਆਣਾ, 4 ਅਗਸਤ 2025 : ਪੰਜਾਬ ਦੇ ਸ਼ਹਿਰ ਜੀਰਾ ਨੇੜਲੇ ਪਿੰਡ ਬੋਤੀਆਂਵਾਲਾ ਦੀ ਵਸਨੀਕ ਮੇਨਬੀਰ ਕੌਰ ਜੋ ਕਿ 17 ਵਰ੍ਹਿਆਂ ਦੀ ਹੈ ਦੀ ਕੈਨੇਡਾ ਵਿਖੇ ਇਕ ਸੜਕੀ ਹਾਦਸੇ ਵਿਚ ਮੌਤ ਹੋ ਗਈ ਹੈ।ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਸਰਤਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੀ ਲੜਕੀ ਮੇਨਬੀਰ ਕੌਰ ਮਾਰਚ 2023 ਵਿਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਪੜ੍ਹਨ ਗਈ ਸੀ ਤੇ ਹੁਣ ਵਰਕ ਪਰਮਿਟ ਅਪਲਾਈ ਕਰਨਾ ਸੀ, ਇਹ ਘਟਨਾ ਵਾਪਰ ਗਈ।ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਮੇਨਬੀਰ ਕੌਰ ਦੇ ਸਾਰੇ ਅੰਗ ਲੋੜਵੰਦਾਂ ਨੂੰ ਦਾਨ ਕੀਤੇ ਜਾਣਗੇ। ਮੇਨਬੀਰ ਦਾ ਅੰਤਿਮ ਸੋਮਵਾਰ ਅੱਜ 4 ਅਗਸਤ ਨੂੰ ਬਰੈਂਪਟਨ ਵਿਚ ਕੀਤਾ ਜਾਵੇਗਾ।

Related Post