
ਸਿੰਧੂ ਜਲ ਸੰਧੀ ਮੁਅੱਤਲ ਕੀਤੀ ਤਾਂ ਪਾਕਿਸਤਾਨ ਕਰੇਗਾ ਭਾਰਤ ਤੇ 10 ਮਿਜ਼ਾਈਲਾਂ ਨਾਲ ਹਮਲਾ
- by Jasbeer Singh
- August 11, 2025

ਸਿੰਧੂ ਜਲ ਸੰਧੀ ਮੁਅੱਤਲ ਕੀਤੀ ਤਾਂ ਪਾਕਿਸਤਾਨ ਕਰੇਗਾ ਭਾਰਤ ਤੇ 10 ਮਿਜ਼ਾਈਲਾਂ ਨਾਲ ਹਮਲਾ ਨਵੀਂ ਦਿੱਲੀ, 11 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਭਾਰਤ ਨੂੰ ਸਪੱਸ਼ਟ ਆਖਿਆ ਹੈ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਮੁਅਤਲ ਕੀਤੀ ਤਾਂ ਪਾਕਿਸਤਾਨ ਭਾਰਤ ਤੇ 10 ਮਿਜਾਇਲਾਂ ਨਾਲ ਹਮਲਾ ਕਰ ਦੇਵੇਗਾ। ਇਹ ਦਾਅਵਾ `ਦ ਪ੍ਰਿੰਟ` ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ। ਭਾਰਤ ਦੇ ਇਸ ਨੂੰ ਮੁਲਤਵੀ ਕਰਨ ਦੇ ਫ਼ੈਸਲੇ ਨਾਲ 25 ਕਰੋੜ ਲੋਕ ਭੁੱਖਮਰੀ ਦੇ ਖ਼ਤਰੇ ਵਿੱਚ ਪੈ ਸਕਦੇ ਹਨ : ਮੁਨੀਰ ਪਾਕਿਸਤਾਨੀ ਅਸੀਮ ਮੁਨੀਰ ਨੇ ਕਿਹਾ ਹੈ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਮੁਅਤਲ ਕਰਨ ਦਾ ਫ਼ੈਸਲਾ ਲੈਂਦਾ ਹੈ ਤਾਂ ਇਸ ਨਾਲ 25 ਕਰੋੜ ਲੋਕ ਭੁੱਖਮਰੀ ਦੇ ਖ਼ਤਰੇ ਵਿੱਚ ਪੈ ਸਕਦੇ ਹਨ।ਮੁਨੀਰ ਨੇ ਕਿਹਾ ਕਿ ਪਾਕਿਸਤਾਨ ਇੱਕ ਪ੍ਰਮਾਣੂ ਹਥਿਆਰਬੰਦ ਦੇਸ਼ ਹੈ ਅਤੇ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਡੁੱਬ ਰਹੇ ਹਨ ਤਾਂ ਉੁਹ ਅੱਧੀ ਦੁਨੀਆਂ ਨੂੰ ਆਪਣੇ ਨਾਲ ਲਿਜਾਉਣਗੇ।