

ਦੋ ਵਿਅਕਤੀਆਂ ਦੀ ਬਹਿਸ ਤੋਂ ਬਾਅਦ ਅਮਰੀਕਾ ਵਿਚ ਚੱਲੀਆਂ ਗੋਲੀਆਂ ਨਿਊਯਾਰਕ, 9 ਅਗਸਤ 2025 : ਸੰਸਾਰ ਪ੍ਰਸਿੱਧ ਦੇਸ਼ ਅਮਰੀਕਾ ਵਿਖੇ ਦੋ ਵਿਅਕਤੀਆਂ ਦੀ ਆਪਸ ਵਿਚ ਹੋਈ ਬਹਿਸ ਤੋਂ ਬਾਅਦ ਅਜਿਹੀਆਂ ਤਾਬੜ-ਤੋੜ ਗੋਲੀਆਂ ਦੀ ਬਰਸਾਤ ਹੋਈ ਕਿ ਆਖਣ ਵਾਲੇ ਆਖਦੇ ਹਨ ਕਿ ਪੂਰਾ ਅਮਰੀਕਾ ਹੀ ਹਿਲ ਗਿਆ। ਕਿਥੇ ਵਾਪਰੀ ਘਟਨਾ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਮਸ਼ਹੂਰ ਸੈਲਾਨੀ ਕੇਂਦਰ ਟਾਈਮਜ਼ ਸਕੁਏਅਰ ਵਿੱਚ ਅੱਜ ਤੜਕੇ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਕੌਣ ਕੌਣ ਹੈ ਗੋਲੀਬਾਰੀ ਵਿਚ ਜ਼ਖ਼ਮੀ ਸੈਲਾਨੀ ਕੇਂਦਰ ਟਾਈਮਜ਼ ਸਕੁਏਅਰ ਵਿਚ ਚੱਲੀਆਂ ਗੋਲੀਆਂ ਦੌਰਾਨ 18 ਸਾਲਾ ਔਰਤ ਅਤੇ 19 ਤੇ 65 ਸਾਲ ਦੇ ਦੋ ਮਰਦ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਇਸ ਸਭ ਦੇ ਚਲਦਿਆਂ ਔਰਤ ਨੂੰ ਗਰਦਨ `ਤੇ ਅਤੇ ਪੁਰਸ਼ਾਂ ਨੂੰ ਲੱਤਾਂ `ਤੇ ਗੋਲੀ ਲੱਗੀ ਹੈ। ਇਨ੍ਹਾਂ ਸਾਰਿਆਂ ਨੂੰ ਬੇਲੇਵਿਊ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।