post

Jasbeer Singh

(Chief Editor)

ਬਿਲਾਵਲ ਭੁੱਟੋ ਨੇ ਦਿੱਤੀ ਸਿੰਧੂ ਨਦੀ ਉੱਤੇ ਬੰਨ੍ਹ ਬਣਾਉਣ ਤੇ ਯੁੱਧ ਦੀ ਧਮਕੀ

post-img

ਬਿਲਾਵਲ ਭੁੱਟੋ ਨੇ ਦਿੱਤੀ ਸਿੰਧੂ ਨਦੀ ਉੱਤੇ ਬੰਨ੍ਹ ਬਣਾਉਣ ਤੇ ਯੁੱਧ ਦੀ ਧਮਕੀ ਨਵੀਂ ਦਿੱਲੀ, 12 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਨੂੰ ਸਿੰਧੂ ਨਦੀ ਉਤੇ ਬੰਨ੍ਹ ਬਣਾਉਣ ਤੇ ਸਿੱਧੇ-ਸਿੱਧੇ ਯੁੱਧ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਭਾਰਤ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਦਾ ਹੈ ਅਤੇ ਸਿੰਧੂ ਨਦੀ `ਤੇ ਡੈਮ ਬਣਾਉਣ ਦੀ ਕੋਸਿ਼ਸ਼ ਕਰਦਾ ਹੈ ਤਾਂ ਜੰਗ ਹੋਵੇਗੀ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਮ ਮੁਨੀਰ ਨੇ ਕਿਹਾ ਸੀ ਕਿ ਜੇਕਰ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ।

Related Post