
ਬੇਕਾਬੂ ਹੋਇਆ ਟਿੱਪਰ ਵੱਜਿਆ ਟੋਲ ਪਲਾਜ਼ਾ `ਤੇ ਖੜ੍ਹੇ ਟਰਾਲੇ ਨਾਲ ; ਡਰਾਈਵਰ ਦੀ ਮੌਤ
- by Jasbeer Singh
- August 5, 2024

ਬੇਕਾਬੂ ਹੋਇਆ ਟਿੱਪਰ ਵੱਜਿਆ ਟੋਲ ਪਲਾਜ਼ਾ `ਤੇ ਖੜ੍ਹੇ ਟਰਾਲੇ ਨਾਲ ; ਡਰਾਈਵਰ ਦੀ ਮੌਤ ਲੁਧਿਆਣਾ : ਜਿ਼ਲਾ ਲੁਧਿਆਣਾ ਦੇ ਥਾਣਾ ਲਾਡੋਵਾਲ ਅਧੀਨ ਪੈਂਦੇ ਟੋਲ ਪਲਾਜ਼ਾ `ਤੇ ਰੇਤ ਨਾਲ ਭਰਿਆ ਇਕ ਟਿੱਪਰ ਬੇਕਾਬੂ ਹੋ ਕੇ ਟੋਲ ਪਲਾਜ਼ਾ `ਤੇ ਖੜ੍ਹੀ ਟਰਾਲੀ ਦੇ ਪਿਛਲੇ ਪਾਸੇ ਜਾ ਟਕਰਾਇਆ, ਜਿਸ ਕਾਰਨ ਟਿੱਪਰ ਚਾਲਕ ਦੀ ਮੌਕੇ `ਤੇ ਹੀ ਮੌਤ ਹੋ ਗਈ। ਲਾਡੋਵਾਲ ਥਾਣੇ ਦੇ ਜਾਂਚ ਅਧਿਕਾਰੀ ਦਲਬੀਰ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਜਦੋਂ ਫਿਲੌਰ ਤੋਂ ਲੁਧਿਆਣਾ ਜਾ ਰਿਹਾ ਸੀ ਤਾਂ ਟਿੱਪਰ ਚਾਲਕ ਟੋਲ ਪਲਾਜ਼ਾ ਪਾਰ ਕਰਨ ਲੱਗਾ ਤਾਂ ਅੱਗੇ ਖੜ੍ਹੀ ਟਰਾਲੀ ਦੇ ਪਿੱਛੇ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟਿੱਪਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਿੱਪਰ ਚਾਲਕ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।