
ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਨੇ ਕੀਤਾ ਕਲਕੱਤਾ ਅਤੇ ਉਤਰਾਖੰਡ ਦੀਆਂ ਘਟਨਾਵਾਂ
- by Jasbeer Singh
- August 21, 2024

ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਨੇ ਕੀਤਾ ਕਲਕੱਤਾ ਅਤੇ ਉਤਰਾਖੰਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ ਪਟਿਆਲਾ : ਅੱਜ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਦੇ ਪ੍ਰਧਾਨ ਸਾਥੀ ਰਾਜੇਸ਼ ਕੁਮਾਰ ਗੋਲੂ ਪਿਛਲੇ ਕਈ ਦਿਨਾਂ ਤੋਂ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਵੱਲੋਂ ਪੱਛਮੀ ਬੰਗਾਲ ਅਤੇ ਉੱਤਰਾਖੰਡ ਵਿੱਚ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਆਪਣੇ ਅਨੇਕਾਂ ਵਰਕਰਾਂ ਅਤੇ ਪੈਰਾ ਮੈਡੀਕਲ ਸਾਥੀਆਂ ਸਮੇਤ ਧਰਨਾ ਸਥਾਨ ਓ ਪੀ ਡੀ ਬਲਾਕ ਰਾਜਿੰਦਰਾ ਹਸਪਤਾਲ ਸਾਹਮਣੇ ਪਹੁੰਚੇ, ਇਸ ਸਮੇਂ ਸੀਨੀਅਰ ਟਰੇਡ ਯੂਨੀਅਨ ਆਗੂ ਸਾਥੀ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਡਾਕਟਰਜ਼ ਅਤੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਲਕੱਤਾ ਅਤੇ ਉਤਰਾਖੰਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।