post

Admin

(Chief Editor)

Punjab

ਜੇਲ ਵਿਚ ਪਿਤਾ ਨੂੰ ਮਿਲਣ ਗਈ ਧੀ ਕੋਲੋਂ ਬਰਾਮਦ ਹੋਇਆ ਨਸ਼ੀਲਾ ਪਦਾਰਥ

post-img

ਜੇਲ ਵਿਚ ਪਿਤਾ ਨੂੰ ਮਿਲਣ ਗਈ ਧੀ ਕੋਲੋਂ ਬਰਾਮਦ ਹੋਇਆ ਨਸ਼ੀਲਾ ਪਦਾਰਥ

ਫਰੀਦਕੋਟ, 27 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੀ ਕੇਂਦਰੀ ਜੇਲ ਵਿਚ ਆਪਣੇ ਪਿਤਾ ਨੂੰ ਮਿਲਣ ਲਈ ਗਈ ਲੜਕੀ ਕੋਲੋਂ ਨਸ਼ੀਲਾ ਪਦਾਰਥ (Drug) ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਰਟ (Central Jail Faridcourt) ਦੇ ਵਿਚ ਬੰਦ ਆਪਣੇ ਪਿਤਾ ਨੂੰ ਮਿਲਣ ਗਈ ਜਿਸ ਲੜਕੀ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਦੇ ਮਾਮਲੇ ਵਿਚ ਲੜਕੀ ਦੀ ਪਛਾਣ ਅਨਮੋਲਪ੍ਰੀਤ ਕੌਰ ਦੇ ਤੌਰ 'ਤੇ ਹੋਈ ਹੈ । ਡੀ. ਐਸ. ਪੀ. ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਕੋਲੋਂ ਉਕਤ ਬਰਾਮਦਗੀ ਉਸ ਸਮੇਂ ਹੋਈ ਜਦੋਂ ਜੇਲ ਸਟਾਫ ਨੂੰ ਮਹਿਲਾ 'ਤੇ ਸ਼ੱਕ ਹੋਇਆ ਤੇ ਤਲਾਸ਼ੀ ਲੈਣ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ।

ਪੁਲਸ ਨੇ ਕਰ ਲਿਆ ਹੈ ਲੜਕੀ ਵਿਰੁੱਧ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਫਰੀਦਕੋਟ ਦੀ ਜੇਲ ਵਿਚ ਬੰਦ ਆਪਣੇ ਪਿਤਾ ਨਿਰਮਲ ਸਿੰਘ ਨੂੰ ਮਿਲਣ ਆਈ ਜਿਸ ਲੜਕੀ ਕੋਲੋਂਂ ਜੇਲ ਦੇ ਮਹਿਲਾ ਸਟਾਫ ਦੁਆਰਾ ਤਲਾਸ਼ੀ ਲਏ ਜਾਣ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਦੇ ਵਿਰੁੱਧ ਪੁਲਸ ਵਲੋਂ ਥਾਣਾ ਸਿਟੀ ਫਰੀਦਕੋਟਵਿਚ 431 ਕੇੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Related Post

Instagram