post

Jasbeer Singh

(Chief Editor)

Punjab

ਜੂਏ ਦੇ ਅੱਡੇ ਤੇ ਜੂਆ ਖੇਡ ਰਹੇ ਵਿਅਕਤੀਆਂ ਨੂੰ ਪਿਸਤੌਲ ਦੀ ਨੋਕ ਤੇ ਲੁੱਟਿਆ

post-img

ਜੂਏ ਦੇ ਅੱਡੇ ਤੇ ਜੂਆ ਖੇਡ ਰਹੇ ਵਿਅਕਤੀਆਂ ਨੂੰ ਪਿਸਤੌਲ ਦੀ ਨੋਕ ਤੇ ਲੁੱਟਿਆ ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਸੋਢਲ ਰੋਡ ’ਤੇ ਸਥਿਤ ਪਾਰਕ ਦੇ ਥੜ੍ਹੇ ’ਤੇ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਜੂਏ ਦੇ ਅੱਡੇ ਨੂੰ ਮੁੜ ਤੋਂ ਲੁੱਟ ਲਿਆ ਗਿਆ। ਲੁਟੇਰਿਆਂ ਨੇ ਜੂਆ ਖੇਡ ਰਹੇ ਲਗਭਗ 25 ਲੋਕਾਂ ਨੂੰ ਪਿਸਤੌਲਾਂ ਵਿਖਾ ਕੇ ਗੋਲ਼ੀ ਮਾਰਨ ਦੀ ਧਮਕੀ ਦੇ ਕੇ ਦੋ ਲੱਖ ਰੁਪਏ ਤੋਂ ਜ਼ਿਆਦਾ ਪੈਸੇ ਲੁੱਟ ਲਏ ਅਤੇ ਫਰਾਰ ਹੋ ਗਏ। ਸਥਾਨਕ ਲੋਕਾਂ ਦੀ ਮੰਨੀਏ ਤਾਂ ਐਤਵਾਰ ਸ਼ਾਮ ਸਮੇਂ ਥੜ੍ਹੇ ’ਤੇ ਲਗਭਗ 25 ਲੋਕ ਜੂਆ ਖੇਡ ਰਹੇ ਸਨ। ਇਸ ਦੌਰਾਨ ਬਿਨਾਂ ਨੰਬਰ ਦੇ ਦੋ ਮੋਟਰਸਾਈਕਲਾਂ ’ਤੇ ਚਾਰ ਨੌਜਵਾਨ ਆਏ, ਜਿਨ੍ਹਾਂ ਸਾਰਿਆਂ ਨੂੰ ਘੇਰ ਲਿਆ। ਦੱਸਿਆ ਜਾ ਰਿਹਾ ਹੈ ਕਿ ਚਾਰਾਂ ਲੁਟੇਰਿਆਂ ਕੋਲ ਆਪੋ-ਆਪਣੇ ਵੈਪਨ ਸਨ। ਲੁਟੇਰਿਆਂ ਨੇ ਉਕਤ ਲੋਕਾਂ ਨੂੰ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਅਤੇ ਉਥੇ ਪਏ ਲਗਭਗ 2 ਲੱਖ ਰੁਪਏ ਤੋਂ ਜ਼ਿਆਦਾ ਪੈਸੇ ਲੁੱਟ ਲਏ।

Related Post