
ਬਜਟ ਸਰਬ-ਸੰਮਤੀ ਨਾਲ ਪਾਸ : ਬਾਕੀ ਮੁਦਿਆਂ 'ਤੇ ਪੰਜਾਬ ਵਿਧਾਨ ਸਭਾ ਵਾਂਗ ਜਨਰਲ ਹਾਊਸ ਵਿਚ ਜਬਰਦਸਤ ਘਸਮਾਨ
- by Jasbeer Singh
- March 29, 2025

ਬਜਟ ਸਰਬ-ਸੰਮਤੀ ਨਾਲ ਪਾਸ : ਬਾਕੀ ਮੁਦਿਆਂ 'ਤੇ ਪੰਜਾਬ ਵਿਧਾਨ ਸਭਾ ਵਾਂਗ ਜਨਰਲ ਹਾਊਸ ਵਿਚ ਜਬਰਦਸਤ ਘਸਮਾਨ - 2 ਘੰਟੇ 48 ਮਿੰਟ ਚਲਿਆ ਹਾਊਸ : 7 ਕਮਰਸ਼ੀਅਲ ਸੜਕਾਂ ਦਾ ਮਤਾ ਹੋਇਆ ਰੱਦ - ਨਜਾਇਜ ਬਿਲਡਿੰਗਾਂ, ਸਫਾਈ ਸੇਵਕਾਂ ਦੇ ਟੈਂਡਰਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਹੰਗਾਮਾ - ਏਜੰਡੇ ਦੇ ਮਤਿਆਂ ਸਮੇਤ 15 ਦੇ ਲਗਭਗ ਮਤੇ ਹਾਊਸ ਵਿਚ ਹੋਏ ਪਾਸ - ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਅਧਿਕਾਰੀ ਸਾਹਮਣੇ ਪੁੱਜੇ ਕੌਂਸਲਰ - ਸਟੋਰਾਂ ਵਿਚ ਸਮਾਨ ਗਾਇਬ ਹੋਣ ਦੀ ਹੋਵੇ ਜਾਂਚ ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਜਨਰਲ ਹਾਊਸ ਵਿਚ ਅੱਜ ਪੰਜਾਬ ਵਿਧਾਨ ਸਭਾ ਵਾਂਗ ਜਬਰਦਸਤ ਘਸਮਾਨ ਮਚਿਆ। ਹਾਲਾਂਕਿ ਨਗਰ ਨਿਗਮ ਦੇ ਸਲਾਨਾ ਬਜਟਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ। ਇਸਦੇ ਨਾਲ ਹੀ ਏਜੰਡੇ ਵਿਚ ਆਏ ਮਤਿਆਂ ਤੋਂ ਬਿਨਾ ਆਊਟ ਆਫ ਏਜੰਡਾ ਲਿਆਂਦੇ ਗਏ ਮਤਿਆਂ ਸਮੇਤ 15 ਦੇ ਲਗਭਗ ਮਤੇ ਹਾਊਸ ਵਿਚ ਪਾਸ ਹੋਏ ਹਨ । ਸਹੀ ਸਾਢੇ 3 ਵਜੇ ਸ਼ੁਰੂ ਹੋਇਆ ਜਨਰਲ ਹਾਊਸ 6:18 ਮਿੰਟ 'ਤੇ ਮੁਕਿਆ ਤੇ 2 ਘੰਟੇ 48 ਮਿੰਟ ਵਿਚ ਸ਼ਹਿਰ ਵਿਚ ਬਣ ਰਹੀਆਂ ਨਜਾਇਜ ਬਿਲਡਿੰਗਾਂ, ਪ੍ਰਾਪਰਟੀ ਟੈਕਸ ਦੇ ਮੁਦੇ, ਸੜਕਾਂ ਨੂੰ ਲੈ ਕੇ, ਵਿਕਾਸ ਕਾਰਜਾਂ ਨੂੰ ਲੈ ਕੇ ਪੂਰੀ ਤਰ੍ਹਾਂ ਘਸਮਾਨ ਮਚਿਆ ਰਿਹਾ। ਇਥੋ ਤੱਕ ਕਿ ਸੱਤਾਧਾਰੀ ਦੇ ਕੌਂਸਲਰ ਹੀ ਆਹਮੋ ਸਾਹਮਣੇ ਨਜਰ ਆਏ। ਬਹੁਤੇ ਕੌਂਸਲਰ ਵਿਧਾਨਸਭਾ ਵਾਂਗ ਮੇਅਰ ਦੇ ਸਾਹਮਣੇ ਆ ਗਏ ਅਤੇ ਉਥੇ ਬਹਿਸ ਕਰਨ ਲੱਗੇ । ਜਨਰਲ ਹਾਊਸ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਭਾਜਪਾ ਦੇ ਕੌਂਸਲਰਾਂ ਅਨੁਜ ਖੋਸਲਾ ਤੇ ਹੋਰਨਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ। ਇਸਤੋ ਬਾਅਦ ਬਾਕੀ ਕੌਂਸਲਰਾਂ ਨੇ ਵੀ ਵੱਖ ਵੱਖ ਮੁਦਿਆਂ 'ਤੇ ਜੋਰਦਾਰ ਹੰਗਾਮੇ ਕੀਤੇ। ਲੰਬੇ ਸਮੇ ਬਾਅਦ ਨਗਰ ਲਿਗਮ ਵਿਚ ਇਨਾ ਵੱਡਾ ਜਨਰਲ ਹਾਊਸ ਹੋਇਆ ਹੈ, ਜਿਸ ਵਿਚ ਸਮੁਚੇ ਕੌਂਸਲਰਾਂ ਨੇ ਖੁਲਕੇ ਆਪਣੇ ਦਾਅ ਪੇਚ ਖੇਡੇ। ਜਨਰਲ ਹਾਊਸ ਵਿਚ ਆਊਟ ਆਫ ਏਜੰਡਾ ਲਿਆਂਦਾ ਗਿਆ ਕਿ ਸ਼ਹਿਰ ਦੀਆਂ 7 ਮੁੱਖ ਰੋਡਾਂ ਨੂੰ ਕਮਰਸ਼ੀਅਲ ਕੀਤਾ ਜਾਵੇ ਪਰ ਇਸਨੂੰ ਲੈ ਕੇ ਜਬਰਦਸਤ ਰੋਸ਼ ਸ਼ੁਰੂ ਹੋ ਗਿਆ ਤੇ ਮਤੇ ਨੂੰ ਕੈਂਸਲ ਕਰਕੇ ਪੈਡਿੰਗ ਕਰਨਾ ਪਿਆ। ਵੱਖ-ਵੱਖ ਕਂੌਸਰਲਾਂ ਨੇ ਨਜਾਇਜ ਬਿਲਡਿੰਗਾਂ ਨੂੰ ਲੈ ਕੇ ਵੀ ਰਾਮਰੌਲਾ ਪਾਇਆ। ਇਸਤੋ ਬਿਨਾ ਸਟੋਰਾਂ ਵਿਚ ਸਮਾਨ ਗਾਇਬ ਹੋਣ ਨੂੰ ਲੈ ਕੇ ਭਾਰੀ ਘਸਮਾਨ ਪਿਆ । ਕੌਸਰਲਾਂ ਨੇ ਐਡਵਟਾਈਜਮੈਂਟ ਦਾ ਠੇਕਾ ਰੱਦ ਕਰਕੇ ਨਵਾਂ ਕਰਨ ਦੀ ਮੰਗ ਕੀਤੀ । ਇਸ ਤੋ ਬਿਨਾ ਜਨਰਲ ਹਾਊਸ ਵਿਚ ਮੁਲਾਜਮਾਂ ਨਾਲ ਸਬੰਧਿਤ ਮਤਿਆਂ ਨੂੰ ਵੀ ਪਾਸ ਕਰ ਦਿੰਤਾ ਗਿਆ ਹੈ। ਨਗਰ ਨਿਗਮ ਦੇ ਇਕ ਜੇਈ ਸਮੇਤ ਕੁਝ ਹੋਰ ਅਧਿਕਾਰੀਆਂ ਦੇ ਕੰਮਕਾਜ ਨੂੰ ਲੈ ਕੇ ਵੀ ਰਾਮਰੋਲਾ ਵੀ ਪਿਆ ਹੈ। ਜਨਰਲ ਹਾਂਊਸ ਵਿਚ ਇਨਾ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਹੈ । ਸਫਾਈ ਸੇਵਾਦਾਰ ਅਫਸਰਾਂ ਦੇ ਘਰਾਂ ਵਿਚ ਕਰਦੇ ਹਨ ਕੰਮ : ਹਰੀ ਭਰੀ ਦੇ ਕੰਮ ਦੀ ਵੀ ਜਾਂਚ ਨਗਰ ਨਿਗਮ ਦੇ ਸੀਨੀਅਰ ਕੌਂਸਲਰ, ਉੱਘੇ ਸਮਾਜ ਸੇਵਕ ਗੁਰਜੀਤ ਸਿੰਘ ਸਾਹਨੀ ਨੇ ਮੁੱਦਾ ਚੁਕਿਆ ਕਿ ਸਫਾਈ ਵਾਲੀ ਕੰਪਨੀ ਅਤੇ ਕੰਪਨੀ ਜੋਨਕਾ ਇਨਫੋਟੈਕ ਨੂੰ ਠੇਕਾ ਦਿਤਾ ਹੈ ਉਹ 2024 ਵਿਚ ਖਤਮ ਹੋ ਗਿਆ ਹੈ ਤੇ ਨਿਗਮ ਨੇ ਉਸਦਾ ਕਰੋੜਾ ਰੁਪਏ ਦਾ ਸਮਾਨ ਦਬਿਆ ਹੋਇਆ ਹੈ । ਇਥੋ ਤੱਕ ਕਿ ਸਫਾਈਸੇਵਾਦਾਰ ਅਫਸਰਾਂ ਦੇ ਘਰਾਂ ਵਿਚ ਕੰਮ ਕਰਦੇ ਹਨ, ਜਿਨਾ ਨੂੰ ਤੁਰੰਤ ਵਾਪਸ ਬੁਲਾਉਣ ਦੀ ਲੋੜ ਹੈ । ਨਵੇ ਠੇਕੇਦਾਰ ਪਿਆਰਾ ਸਿੰਘ ਨੇ ਅਜੇ ਤੱਕ ਕੰਮ ਹੀ ਨਹੀ ਸ਼ੁਰੂ ਕੀਾਤ, ਜਿਸ ਕਾਰਨ ਮਚੇ ਘਸਮਾਨ ਤੋਂ ਬਾਅਦ ਮੇਅਰ ਕੁੰਦਨ ਗੋਗੀਆ ਸਾਹਮਣੇ ਆਏ, ਉਨਾ ਆਖਿਆ ਕਿ ਪਹਿਲੀ ਕੰਪਨੀ ਦੇ ਕੰਮਾਂ ਦੀ ਜਾਂਚ ਹਵੋੇਗੀ ਤੇ ਨਵੇ ਠੇਕੇਦਾਰ ਤੁਰੰਤ ਕੰਮ ਸ਼ੁਰੂ ਕਰਨਗੇ । ਇਸ ਤੋ ਬਾਅਦ ਸਟ੍ਰੀਟ ਲਾਈਟਾਂ ਨੂੰ ਲੈ ਕੇ ਵੀ ਜਬਰਦਸਤ ਹੰਗਾਮਾ ਹੋਇਆ । ਹਰੀ ਭਰੀ ਦੇ ਕੰਮਾਂ ਦੀ ਜਾਂਚ ਵੀ ਹਾਊਸ ਦੇ ਵਿਚ ਮੰਗੀ ਗਈ । ਮੁਲਾਜਮਾਂ ਨੂੰ ਠੇਕੇ 'ਤੇ ਰੱਖਣ ਵਾਲੀ ਐਸ.ਐਸ. ਪ੍ਰੋਵਾਈਡਰ ਦਾ ਠੇਕਾ ਬੰਦ ਕਰਨ 'ਤੇ ਵੀ ਮਚਿਆ ਘਸਮਾਨ ਸਫਾਈ ਸੇਵਕਾਂ ਦੇ ਟੈਂਡਰ ਦੀ ਜਾਂਚ ਹੋਵੇ ਸੀਨੀਅਰ ਕੌਂਸਲਰ ਗੁਰਜੀਤ ਸਿੰਘ ਸਾਹਨੀ, ਰਣਜੀਤ ਸਿੰਘ ਅਤੇ ਹੋਰਨਾ ਲੇ ਪਿਛਲੇ ਲੰਬੇ ਸਮੇ ਤੋਂ ਸਫਾਈ ਸੇਵਾਦਾਰ ਤੇ ਹੋਰ ਮੁਲਾਜਮਾਂ ਨੂੰ ਠੇਕੇ 'ਤੇ ਰਖ ਰਹੀ ਐਸ. ਐਸ. ਪ੍ਰੋਵਾਈਡਰ ਕੰਪਨੀ ਦਾ ਸਮਾ ਵਧਾਉਣ ਨੂੰ ਲੈ ਕੇ ਮੰਗ ਕੀਤੀ ਕਿ ਇਸਦੀ ਤੁਰੰਤ ਜਾਂਚ ਹੋਵੇ ਤੇ ਇਸਦਾ ਸਮਾਂ ਨਾ ਵਧਾਇਆ ਜਾਵੇ। ਕਈ ਕੌਂਸਲਰਾਂ ਨੇ ਆਖਿਆ ਕਿ ਇਸ ਕੰਪਨੀ ਦਾ ਮਤਾ ਤੁਰੰਤ ਰੱਦ ਹੋਵੇ, ਜਿਸ ਕਾਰਨ ਇਸਨੂੰ ਪੈਡਿੰਗ ਕੀਤਾ ਗਿਆ ਹੈ। ਇਸ ਕੰਪਨੀ ਦਾ ਠੇਕਾ 9-2-2027 ਤੱਕ ਵਧਾਉਣ ਲਈ ਵੀ ਮਤਾ ਲਿਆਂਦਾ ਗਿਆ ਸੀ। ਜਨਰਲ ਹਾਊਸ ਵਿਚ 14649.20 ਲੱਖ ਰੁਪਏ ਦੇ ਬਜਟ 'ਤੇ ਸਰਬ ਸੰਮਤੀ ਨਾਲ ਮੋਹਰ ਪਟਿਆਲਾ : ਨਗਰ ਨਿਗਮ ਦੇ ਜਨਰਲ ਹਾਊਸ ਵਿਚ ਅਜ 2025-26 ਲਈ 14649.20 ਲੱਖ ਰੁਪਏ ਦੇ ਬਜਟ ਨੂੰ ਲਿਆਂਦਾ ਗਿਆ ਅਤੇ ਇਸਨੂੰਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ । ਸਾਲ 2024-25 ਵਿਚ ਬਜਟ 13064.81 ਲੱਖ ਸੀ । ਇਸ ਸਾਲ 1585 ਲੱਖ ਰੁਪਏ ਬਜਟ ਵਿਚ ਵਾਧੇ ਵਿਚ ਲਿਆਂਦਾ ਗਿਆ ਹੈ । ਇਸ ਬਜਟ ਵਿਚ 10855 ਲੱਖ ਰੁਪਏ ਅਮਲੇ 'ਤੇ ਖਰਚਾ ਕਰਨ ਦੀ ਤਜਵੀਜ ਹੈ, ਜਿਹੜਾ ਕਿ ਬਜਟ ਦਾ 74 ਫੀਸਦੀ ਬਣਦਾ ਹੈ। ਜਦੋ ਕਿ ਅਚਨਚੇਤ ਖਰਚਿਆਂ 'ਤੇ 452 ਲੱਖ ਰੁਪਏ ਖਰਚ ਹੋਣਗੇ, ਜਿਹੜਾ ਕਿ 3.10 ਫੀਸਦੀ ਬਣਦਾ ਹੈ। ਵਿਕਾਸ ਦੇ ਕੰਮਾਂ'ਤੇ 3342 ਲੱਖ ਰੁਪਏ ਖਰਚ ਕਰਨ ਦੀ ਤਜਵੀਜ ਹੈ, ਜਿਹੜਾ ਕਿ 22.96 ਫੀਸਦੀ ਬਣਦਾ ਹੈ। ਇਸਤੋ ਬਿਨਾ ਪਜੰਾਬ ਸਰਕਾਰ ਤੋਂ 50 ਕਰੋੜ ਰੁਪਏ ਦੀਆਂ ਗਰਾਂਟਾਂ ਉਪਲਬਧ ਹੋਣਗੀਆਂ, ਜਿਨਾ ਨੂੰ ਵਿਕਾਸ ਕੰਮਾਂ 'ਤੇ ਖਰਚਿਆ ਜਾਵੇਗਾ। ਇਸ ਬਜਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ । - ਸ਼ਹਿਰ ਦੀਆਂ ਸੜਕਾਂ ਬਣਨਗੀਆਂ ਨਵੀਆਂ : ਮੇਅਰ - ਮੇਅਰ ਵਲੋ ਐਲਾਨ : ਨਿਗਮ 'ਚ ਹਰ ਸਮਾਨ ਆਈ.ਐਸ.ਆਈ ਮਾਰਕਾ ਖਰੀਦਿਆ ਜਾਵੇਗਾ - ਹਰ ਵਾਰਡ ਨੂੰ 12 ਸਫਾਈ ਸੇਵਕ ਦੇਵਾਂਗੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਇਸ ਮੌਕੇ ਸ਼ਹਿਰ ਦੀਆਂ ਸੜਕਾਂ ਦੇ ਉਠੇ ਮੁਦੇ 'ਤੇ ਸਵਾਲ ਤੋਂ ਬਾਅਦ ਉਨਾ ਆਖਿਆ ਕਿ ਸ਼ਹਿਰ ਦੀਆਂ ਸਮੁਚੀਆਂ ਸੜਕਾਂ ਬਣਗੀਆਂ। ਇਸ ਲਈ ਬਕਾਇਦਾ ਪੰਜਾਬ ਸਰਕਾਰ ਨੇ ਫੰਡ ਭੇਜ ਦਿੰਤੇ ਹਨ। ਮੇਅਰ ਗੋਗੀਆ ਨੇ ਆਖਿਆ ਕਿ ਨਗਰ ਨਿਗਮ ਿਵਚ ਹਰ ਸਮਾਨ ਆਈਐਸ ਮਾਰਕਾ ਆਵੇਗਾ ਤੇ ਕਿਸੇ ਦੀ ਕੋਈ ਲਿਹਾਜ ਨਹੀ ਕੀਤੀ ਜਾਵੇਗੀ । ਉਨ੍ਹਾ ਇਹ ਵੀ ਆਖਿਆ ਕਿ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਵੀ ਠੀਕ ਹੋਣਗੀਆਂ । ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵਲੋ ਚੁਕੇ ਸਟੋਰਾਂ ਬਾਰੇ ਸਵਾਲ ਤੋਂ ਬਾਅਦ ਉਨਾ ਆਖਿਆ ਕਿ ਸਟੋਰਾਂ 'ਚ ਸਮਾਨ ਸਬੰਧੀ ਪਹਿਲਾਂ ਹੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ । ਉਨਾ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵਚਨਬੱਧ ਹੈ। ਉਨਾ ਆਖਿਆ ਕਿ ਅਸੀ ਹਰ ਕੌਂਸਲਰ ਦੀ ਸੁਣਵਾਈ ਕਰਾਂਗੇ। ਹਰ ਕੰਮ ਪੂਰਾ ਹੋਵੇਗਾ । ਉਨਾ ਆਖਿਆ ਕਿ ਹਰ ਵਾਰਡ ਨੂੰ 12 ਸਫਾਈ ਸੇਵਕ ਮੁਹਇਆ ਕਰਾਏ ਜਾਣਗੇ । ਸਫਾਈ ਸਬੰਧੀ ਪਾਇਲਟ ਪ੍ਰੋਜੈਕਟ ਸ਼ੁਰੂ ਹੋਵੇਗਾ : ਕਮਿਸ਼ਨਰ ਪਰਮਵੀਰ ਨਗਰ ਲਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨੇ ਆਖਿਆ ਕਿ ਸਫਾਈ ਸਬੰਧੀ ਪਾਇਲਟ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਪੜਾਅ ਵਿਚ ਸ਼ਹਿਰ ਦੇ ਪੰਜ ਵਾਰਡਾਂ ਦਾ ਕੂੜਾ ਉਥੇ ਹੀ ਨਸ਼ਟ ਕਰਨ ਲਈ ਕਮੇਟੀ ਬਣਾਈ ਜਾ ਰਹੀ ਹੈ। ਊਨਾ ਇਹ ਵੀ ਕਿਹਾ ਕਿ ਸਟ੍ਰੀਟ ਲਾਈਟ ਦਾ ਟੈਂਡਰ ਦੂਰ ਕਰਕੇ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ। ਉਨਾ ਇਸ ਮੌਕੇ ਕੌਂਸਲਰਾਂ ਨੂੰ ਵਿਸਵਾਸ ਦਿਖਵਾਇਆ ਕਿ ਜਿਹੜੀ ਵੀ ਕੰਪਨੀ ਕੰਮ ਨਹੀ ਕਰੇਗੀ, ਉਸਨੂੰ ਹਟਾ ਦਿਤਾ ਜਾਵੇਗਾ । ਜੋਨਟਾ ਕੰਪਨੀ ਦੀ ਜਾਂਚ ਲਈ ਵੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 7 ਕੌਂਸਲਰਾਂ ਦੀ ਸਟੇਅ ਨੂੰ ਲੈ ਕੇ ਹੰਗਾਮਾ, ਨਿਗਮ ਨੇ ਜਾਰੀ ਕੀਤਾ ਪੱਤਰ ਲਿਆ ਵਾਪਸ - ਲਾਅ ਅਫਸਰ ਨੂੰ ਮੁਅੱਤਲ ਕਰਨ ਦੀ ਮੰਗ : ਕਮਿਸ਼ਨਰ ਵਲੋ ਲਾਅ ਅਫਸਰ ਨੂੰ ਸੋਅਕਾਜ ਨੋਟਿਸ ਜਾਰੀ ਪਟਿਆਲਾ : ਪਟਿਆਲਾ ਦੇ ਸੱਤ ਕੌਂਸਲਰਾਂ ਦੀ ਸਟੇਅ ਨੂੰ ਲੈ ਕੇ ਨਗਰ ਨਿਗਮ ਦੇ ਜਨਰਲ ਹਾਊਸ ਵਿਚ ਜਬਰਦਸਤ ਹੰਗਾਮਾਹੋਇਆ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਪੜੇ ਬਿਨਾ ਹੀ ਕਾਹਲੀ ਵਿਚ ਨਗਰ ਨਿਗਮ ਵਲੋ ਪਹਿਲਾਂ ਇਹ ਪੱਤਰ ਜਾਰੀ ਕਰ ਦਿੱਤਾ ਗਿਆ ਿਕ ਸੱਤ ਕੌਂਸਲਰਾਂ ਦੇ ਜਨਰਲ ਹਾਊਸ ਵਿਚ ਆਉਣ 'ਤੇ ਰੋਕ ਲਗਾਈ ਜਾਂਦੀ ਹੈ ਪਰ ਮੁੜ ਜਦੋ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਧਿਆਨ ਨਾਲ ਵਾਚਿਆ ਗਿਆ ਤਾਂ ਉਹ ਧਰਮਕੋਟ ਦੇ ਸਬੰਧ ਵਿਚ ਸਨ ਅਤੇ ਨਗਰ ਨਿਗਮ ਨੂੰਆਪਣਾ ਪੱਤਰ ਇਕ ਘੰਟੇ ਬਾਅਦ ਹੀ ਵਾਪਸ ਲੈਣਾ ਪਿਆ। ਸੱਤੇ ਕੌਂਸਲਰਾਂ ਸਣੇ ਹੋਰ ਕੌਂਸਲਰਾਂ ਲੇ ਵੀ ਜਬਰਦਸਤ ਹੰਗਾਮਾ ਕੀਤਾ ਕਿ ਨਿਗਮ ਦੇ ਲਾਅ ਅਫਸਰ ਨੂੰ ਸਸਪੈਂਡ ਕਰਕੇ ਉਸਦੀਆਂ ਸੇਵਾਵਾਂ ਖਤਮ ਕੀਤੀਆਂ ਜਾਣ ਕਿਉਂਕਿ ਉਸਨੇ ਨਗਰ ਨਿਗਮ ਨੂੰ ਗੁੰਮਰਾਹ ਕੀਤਾ ਹੈ। ਮਾਣਯੋਗ ਸੁਪਰੀਮ ਕੋਰਟ ਵਿਚ ਅਜੇ ਇਸਦੀ ਸੁਣਵਾਈ ਚਲ ਰਹੀ ਸੀ ਅਜੇ ਆਰਡਰ ਕੱਲ ਤੱਕ ਸਾਹਮਣੇ ਆਉਣਗੇ। ਨਿਗਮ ਦੇ ਅਧਿਕਾਰੀਆਂ ਦੀ ਇਸ ਮਾਮਲੇ ਵਿਚ ਬੇਹਦ ਕਿਰਕਰੀ ਹੋਈ । ਅਧਾ ਘੰਟਾ ਜਨਰਲ ਹਾਉਸ ਵਿਚ ਹੰਗਾਮਾ ਹੁੰਦਾ ਰਿਹਾ। ਆਖਿਰ ਨਗਰ ਨਿਗਮ ਦੇ ਕਮਿਸ਼ਨਰ ਵਲੋ ਲਾਅ ਅਫਸਰ ਨੂੰ ਸੋਅ ਕਾਜ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ । ਸੱਤ ਕੌਂਸਲਰਾਂ ਨੇ ਮਾਮਲੇ ਨੂੰ ਲੈ ਕੇ ਨਗਰ ਨਿਗਮ ਕਾਨੂੰਨੀ ਦਾਅ ਪੇਚ ਵਿਚ ਉਲਝਿਆ ਰਿਹਾ ਤੇ ਨਿਗਮ ਦੀ ਕਿਰਕਰੀ ਹੋਈ । ਕਾਊ ਸੈਸ ਲਿਆ ਜਾ ਰਿਹਾ ਹੈ ਪਰ ਗਊ ਮਾਤਾ ਵੱਲ ਫਿਰ ਵੀ ਧਿਆਨ ਨਹੀ : ਅਨੁਜ ਖੋਸਲਾ ਪਟਿਆਲਾ : ਇਸ ਮੌਕੇ ਭਾਜਪਾ ਦੇ ਸੀਨੀਅਰ ਕੌਂਸਲਰ ਅਨੁਜ ਖੋਸਲਾ ਨੇ ਆਉਦੇ ਹੀ ਹਾਊਸ ਵਿਚ ਹੰਗਾਮਾ ਖੜਾ ਕੀਤਾ । ਉਨਾ ਆਖਿਆ ਕਿ ਕਾਊ ਸੈਸ ਕਰੋੜਾਂ ਰੁਪਏ ਵਿਚ ਹੈ । ਫਿਰ ਵੀ ਗਊ ਮਾਤਾ ਵੱਲ ਧਿਆਨ ਨਹੀ। ਉਨਾ ਕਾਰਪੋਰੇਸ਼ਨ ਦੀ ਆਮਦਨ ਵਧਾਉਣ ਲਈ ਗਊ ਸੈਸ ਦੇ ਕੁਲੈਕਸ਼ਨ ਦੇ ਮੁੱਦੇ ਪਰ ਮੇਅਰ ਨੁੰ ਇਕ ਸੁਝਾਉ ਵੀ ਦਿੱਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਪਟਿਆਲਾ ਕਾਰਪੋਰੇਸ਼ਨ ਦੀ ਹੱਦ ਦੇ ਅੰਦਰ ਪੈਟਰੋਲ ਪੰਪ, ਸੀਮਿੰਟ ਡੀਲਰ, ਕਾਰ ਮੋਟਰ ਸਾਇਕਲ ਏਜੰਸੀਆਂ ਅਤੇ ਹੋਰ ਸੈਂਕੜੇ ਹੀ ਵਪਾਰਕ ਅਦਾਰੇ ਗਊ ਸੈਸ ਕਟਦੀਆਂ ਹਨ ਜੋਕਿ ਕਾਰਪੋਸ਼ਨ ਵਿੱਚ ਜਮ੍ਹਾਂ ਨਹੀ ਕਰਾਇਆ ਜਾਂਦਾ, ਜਿਸ ਨਾਲ ਕਾਪੋਰੇਦੇ ਖਜਾਨੇ ਵਿੰਚ ਘਾਟਾ ਪੈ ਰਿਹਾ ਹੈ ਅਤੇ ਸਾਡੇ ਗਊ ਵੰਸ਼ ਦਾ ਵੀ ਕੋਈ ਸਾਂਭ ਸੰਭਾਲ ਨਹੀ ਹੋ ਰਹੀ ਹੈ । ਮਿਊਨਸਿਪਲ ਐਕਟ ਦੇ ਮੁਤਾਬਕ 60 ਪ੍ਰਤੀਸ਼ਤ ਪੈਸਾ ਵਿਕਾਸ ਦੇ ਕੰਮਾਂ ਲਈ ਰਾਖਵਾਂ ਹੋਣਾ ਚਾਹੀਦਾ ਹੈ ਅਨੁਜ ਖੋਸਲਾ ਨੇ ਨੇ ਬਜਟ ਨੂੰ ਖੋਖਲਾ ਕਰਾਰ ਦਿੰਦਿਆਂ ਆਖਿਆ ਕਿ ਮਿਊਨਸਿਪਲ ਐਕਟ ਦੇ ਮੁਤਾਬਕ 60 ਪ੍ਰਤੀਸ਼ਤ ਪੈਸਾ ਵਿਕਾਸ ਦੇ ਕੰਮਾਂ ਲਈ ਰਾਖਵਾਂ ਹੋਣਾ ਚਾਹੀਦਾ ਹੈ ਜੋ ਕਿ ਨਾ ਰਖਕੇ ਸ਼ਹਿਰ ਦੇ ਲੋਕਾਂ ਨਾਲ ਇਕ ਬਹੁਤ ਵੱਡਾ ਧੋਖਾ ਹੈ ਅਤੇ ਸ਼ਹਿਰ ਦੇ ਲੋਕਾਂ ਦੀ ਪਿੱਠ ਵਿੱਚ ਛੂਰਾ ਮਾਰਨ ਦਾ ਕੰਮ ਹੈ। ਇਸ ਤੋਂ ਇਲਾਵਾ ਖੋਸਲਾ ਨੇ ਕੇਂਦਰ ਸਰਕਾਰ ਵੱਲੋ ਆ ਰਹੀ ਗ੍ਰਾਂਟ ਦੀ ਦੁਰਵਰਤੋ ਦਾ ਮੁੱਧਾ ਵੀ ਹਾਊਸ ਅੱਗੇ ਅਨੁਜ ਖੋਸਲਾ ਵੱਲੋ ਰਖਿਆ ਗਿਆ, ਜਿਸ ਤਹਿਤ ਮੇਅਰ ਵੱਲੋ ਇਸ ਦੀ ਇੰਨਕੁਆਰੀ ਕਰਾਉਣ ਦਾ ਆਸ਼ਵਾਸ਼ਨ ਦਿੱਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.