post

Jasbeer Singh

(Chief Editor)

Punjab

ਭਾਈ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਈ ਅਤਲਾ, ਸਾਹਨੇਵਾਲੀ, ਭਾਜੜਾਂ ਵਲੋਂ ਸਰਧਾਂਜ

post-img

ਭਾਈ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਈ ਅਤਲਾ, ਸਾਹਨੇਵਾਲੀ, ਭਾਜੜਾਂ ਵਲੋਂ ਸਰਧਾਂਜਲੀ ਭੇਂਟ ਮਾਨਸਾ 29 ਮਾਰਚ : ਮੌਜੂਦਾ ਸਮੇਂ ਖਾਲਸਤਾਨ ਲਈ 1978 ਤੋਂ ਸ਼ੁਰੂ ਹੋਏ ਸੰਘਰਸ਼ ਤੋਂ ਹੀ ਭਾਈ ਮਹਿਲ ਸਿੰਘ ਬੱਬਰ ਤੇ ਇਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਦਾ ਸਿੱਖ ਇਤਿਹਾਸ 'ਚ ਇਕ ਅਹਿਮ ਸਥਾਨ ਹੈ। ਬੱਬਰ ਖਾਲਸਾ ਇੰਟਰਨੈਸਨਲ ਜਥੇਬੰਦੀ ਦੇ ਆਗੂ ਭਾਈ ਮਹਿਲ ਸਿੰਘ ਬੱਬਰ ਸਾਰੀ ਉਮਰ ਜਲਾਵਤਨੀ ਭੋਗ ਕੇ ਬੇਵਤਨ ਹੀ ਗੁਰਪੁਰੀ ਸੁਧਾਰ ਗਏ, ਉਹਨਾਂ ਨੂੰ ਸੱਚੀ ਸਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਮਿਥੇ ਨਿਸ਼ਾਨੇ 'ਤੇ ਕਾਇਮ ਰਹੀਏ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਆਗੂ ਭਾਈ ਸੁਖਚੈਨ ਸਿੰਘ ਅਤਲਾ, ਵਾਰਿਸ ਪੰਜਾਬ ਦੇ ਨੋਜਵਾਨ ਆਗੂ ਬਲਦੇਵ ਸਿੰਘ ਸਾਹਨੇਵਾਲੀ ਅਤੇ ਜੈ ਸਿੰਘ ਭਾਦੜਾ ਨੇ ਜਾਰੀ ਆਪਣੇ ਪ੍ਰੈਸ ਬਿਆਨ ਵਿਚ ਕਰਦਿਆ ਕਿਹਾ ਕਿ ਖਾੜਕੂ ਸੰਘਰਸ਼ ਦੇ ਜਰਨੈਲਾਂ ਵਿਚ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਭਾਈ ਮਹਿਲ ਸਿੰਘ ਬੱਬਰ ਵੱਡੇ ਭਰਾ ਸਨ ਤੇ ਉਹਨਾਂ ਨੇ ਪੰਜ ਦਹਾਕੇ ਸਿੱਖ ਸੰਘਰਸ਼ ਦੇ ਲੇਖੇ ਲਾਏ ਇਸ ਹਥਿਆਰਬੰਦ ਲਹਿਰ ਵਿਚ ਉਹਨਾਂ ਦੇ ਯੋਗਦਾਨ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਉਹਨਾਂ ਦੱਸਿਆ ਕਿ ਭਾਈ ਬੱਬਰ ਦੀ ਉਮਰ 85 ਸਾਲ ਦੀ ਸੀ। ਜਿਕਰਯੋਗ ਹੈ ਕਿ ਭਾਈ ਮਹਿਲ ਸਿੰਘ ਬੱਬਰ 1986 ਦੀ ਪੰਥਕ ਕਮੇਟੀ ਦਾ ਅਹਿਮ ਹਿੱਸਾ ਸਨ ਤੇ ਹਥਿਆਰਬੰਦ ਖਾੜਕੂਆਂ ਦੀ ਮੋਹਰੀ ਕਤਾਰ 'ਚ ਉਹਨਾਂ ਦਾ ਨਾਂ ਬੋਲਦਾ ਸੀ। ਆਗੂਆਂ ਨੇ ਕਿਹਾ ਕਿ ਭਾਈ ਮਹਿਲ ਸਿੰਘ ਬੱਬਰ ਦਾ ਸਿੱਖ ਕੌਮ ਦੀ ਆਜ਼ਾਦੀ ਪ੍ਰਤੀ ਸੰਘਰਸ਼, ਸਮਰਪਣ, ਵਚਨਬੱਧਤਾ, ਮੌਤ ਤੋਂ ਬੇਖੋਫ ਤੇ ਸੰਘਰਸ਼ 'ਚ ਦਲੇਰੀ ਤੇ ਦ੍ਰਿੜਤਾ ਸਿੱਖ ਕੌਮ ਦੀਆਂ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।

Related Post