

ਪੰਜ ਵਿਅਕਤੀਆਂ ਵਿਰੁੱਧ ਅਸਲਾ ਐਕਟ ਤਹਿਤ ਕੇਸ ਦਰਜ ਪਟਿਆਲਾ, 26 ਜੁਲਾਈ 2025 : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 310 (4,50, 111 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਾਨਵ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰ. 09 ਨਿਊ ਰੋਜ ਕਲੋਨੀ ਪਟਿ, ਸਚਿਨ ਕੁਮਾਰ ਪੁੱਤਰ ਲਖਮੀ ਚੰਦ ਵਾਸੀ ਮਕਾਨ ਨੰ. 291 ਗਲੀ ਨੰ. 04 ਭਾਰਤ ਨਗਰ ਪਟਿ, ਵੀਰੂ ਪੁੱਤਰ ਨੰਨੇ ਲਾਲ ਵਾਸੀ ਨਿਊ ਮਾਲਵਾ ਕਲੋਨੀ ਪਟਿ, ਰੋਹਿਤ ਪੁੱਤਰ ਮੇਵਾ ਰਾਮ ਵਾਸੀ ਨਿੂੳ ਮਾਲਵਾ ਕਲੋਨੀ ਪਟਿਆਲਾ, ਅਕਾਸ਼ ਪੁੱਤਰ ਸਰਬਜੀਤ ਸਿੰਘ ਵਾਸੀ ਰੋਜ ਕਲੋਨੀ ਪਟਿਆਲਾ ਅਤੇ ਇਹਨਾ ਦੇ ਅਣਪਛਾਤੇ ਸਾਥੀ ਸ਼ਾਮਲ ਹਨ। ਪੁਲਸ ਮੁਤਾਬਕ ਐਸ. ਆਈ. ਦਵਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਸਨੌਰੀ ਅੱਡਾ ਪਟਿਆਲਾ ਵਿਖੇ ਮੋਜੂਦ ਸਨ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਘਲੌੜੀ ਗੇਟ ਪਟਿਆਲਾ ਵਿਖੇ ਆਪਣੇ ਅਣਪਛਾਤੇ ਸਾਥੀਆਂ ਸਮੇਤ ਹਮ-ਮਸ਼ਵਰਾ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਬਾਹਰਲੇ ਰਾਜ ਦੇ ਵਿੱਚੋ ਭਾਰੀ ਮਾਤਰਾ ਵਿੱਚ ਨਜਾਇਜ ਅਸਲਾ ਐਮੂਨੈਸ਼ਨ ਲੈ ਕੇ ਆਪਸ ਵਿੱਚ ਤਕਸੀਮ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਜਿਸ ਤੇ ਜਦੋਂ ਰੇਡ ਕੀਤੀ ਗਈ ਤਾਂ 8 ਪਿਸਟਲਾਂ 32 ਬੋਰ ਸਮੇਤ 20 ਜਿੰਦਾ ਕਾਰਤੂਸ, 1 ਪਿਸਟਲ 30 ਬੋਰ ਸਮੇਤ ਇੱਕ ਜਿੰਦਾ ਕਾਰਤੂਸ ਅਤੇ 1 ਰਿਵਾਲਵਰ 32 ਬੋਰ ਬ੍ਰਾਮਦ ਹੋਇਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।