
ਮੋਬਾਈਲ ਟਾਵਰਾਂ ਦੇ ਸਮਾਨ ਦੀਆਂ 100 ਤੋਂ ਵੱਧ ਚੋਰੀਆਂ ਸਬੰਧੀ ਅੰਤਰਰਾਜੀ ਗਰੋਹ ਦੇ 04 ਮੈਂਬਰ ਗ੍ਰਿਫਤਾਰ
- by Jasbeer Singh
- June 14, 2025

ਮੋਬਾਈਲ ਟਾਵਰਾਂ ਦੇ ਸਮਾਨ ਦੀਆਂ 100 ਤੋਂ ਵੱਧ ਚੋਰੀਆਂ ਸਬੰਧੀ ਅੰਤਰਰਾਜੀ ਗਰੋਹ ਦੇ 04 ਮੈਂਬਰ ਗ੍ਰਿਫਤਾਰ *ਚੋਰੀ ਕਰਨ ਵਿੱਚ ਵਰਤੀ ਕਾਰ ਅਤੇ ਜੀ.ਸੀ.ਯੂ.1 ਕਾਰਡਜ਼ ਬ੍ਰਾਮਦ *ਗਰੋਹ ਦੇ ਮੈਂਬਰ ਮੋਬਾਈਲ ਟਾਵਰ ਕੰਪਨੀਆਂ ਵਿੱਚ ਕਰਦੇ ਸਨ ਕੰਮ *ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ ਸੰਗਰੂਰ, 14 ਜੂਨ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਪੰਜਾਬ ਰਾਜ ਵਿੱਚ ਮੋਬਾਈਲ ਟਾਵਰਾਂ ਦੇ ਸਾਮਾਨ ਦੀਆਂ ਕਰੀਬ 100 ਤੋਂ ਵੱਧ ਚੋਰੀਆਂ ਵਿੱਚ ਸ਼ਾਮਲ ਅੰਤਰਰਾਜੀ ਚੋਰ ਗਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਰੇ ਸ. ਸਰਤਾਜ ਸਿੰਘ ਚਾਹਲ, ਆਈ.ਪੀ. ਐਸ.,ਐਸ.ਐਸ.ਪੀ., ਸੰਗਰੂਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੋਬਾਈਲ ਟਾਵਰਾਂ ਤੇ ਬੇਸ ਟਰਾਂਸੀਵਰ ਸਟੇਸ਼ਨ (ਬੀ.ਟੀ.ਐੱਸ.) ਵਿੱਚ ਜੀ.ਸੀ.ਯੂ.1, ਡਿਵਾਇਸ ਆਦਿ ਸਮਾਨ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 04 ਮੈਬਰਾਂ ਨੂੰ ਕਾਬੂ ਕਰ ਕੇ ਇਹਨਾਂ ਪਾਸੋਂ ਚੋਰੀ ਕਰਨ ਵਿੱਚ ਵਰਤੀ ਕਾਰ ਨੰਬਰੀ ਪੀ.ਬੀ.-34-C-9244 ਮਾਰਕਾ ਸਵਿਫਟ ਡਿਜ਼ਾਇਰ ਅਤੇ 31 ਜੀ.ਸੀ.ਯੂ.1 ਕਾਰਡਜ਼ ਦੀ ਬ੍ਰਾਮਦਗੀ ਕਰ ਕੇ ਮੁਕੱਦਮਾ ਨੰਬਰ 61 ਮਿਤੀ 30-05-2025 ਅਧੀਨ ਧਾਰਾ 303(2), 317(2) ਬੀ.ਐਨ.ਐਸ. 2023 ਥਾਣਾ ਚੀਮਾ ਟਰੇਸ ਕੀਤਾ ਗਿਆ। ਸ. ਚਾਹਲ ਨੇ ਦੱਸਿਆ ਕਿ ਇਸ ਗਰੋਹ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮਾਨਸਾ, ਪਟਿਆਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਕਰੀਬ 100 ਮੋਬਾਈਲ ਟਾਵਰਾਂ ਤੋਂ ਬੇਸ ਟਰਾਂਸੀਵਰ ਸਟੇਸ਼ਨ (ਬੀ.ਟੀ.ਐੱਸ.) ਵਿੱਚ ਜੀ.ਸੀ.ਯੂ.1, ਕਾਰਡਜ਼ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧੀ ਸ਼੍ਰੀ ਦਵਿੰਦਰ ਅੱਤਰੀ (ਕਪਤਾਨ ਪੁਲਿਸ ਇਨਵੈਸਟੀਗੇਸ਼ਨ) ਅਤੇ ਸ਼੍ਰੀ ਦਿਲਜੀਤ ਸਿੰਘ ਵਿਰਕ (ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀ.ਆਈ.ਏ ਦੀ ਟੀਮ ਵੱਲੋਂ ਮਿਤੀ 12-06-2025 ਨੂੰ ਮੁਖਬਰ ਖਾਸ ਦੀ ਇਤਲਾਹ 'ਤੇ ਰਾਮਕਰਨ ਸਿੰਘ ਉਰਫ ਲਾਡੀ ਵਾਸੀ ਅਕੋਈ ਸਾਹਿਬ, ਅਵਤਾਰ ਸਿੰਘ ਵਾਸੀ ਅਕੋਈ ਸਾਹਿਬ, ਪ੍ਰੇਮ ਸਿੰਘ ਵਾਸੀ ਬੇਨੜਾ ਅਤੇ ਰੁਪਿੰਦਰ ਸਿੰਘ ਉਰਫ ਚੀਨੂ ਵਾਸੀ ਬੇਨੜਾ, ਜੋ ਕਿ ਮੋਬਾਈਲ ਟਾਵਰਾਂ ਦਾ ਕੀਮਤੀ ਸਾਮਾਨ ਚੋਰੀ ਕਰ ਕੇ ਅੱਗੇ ਵੇਚਦੇ ਹਨ। ਜਿਹਨਾਂ ਕੋਲ ਇੱਕ ਕਾਰ ਨੰਬਰੀ ਪੀਬੀ-34-ਸੀ-9244 ਮਾਰਕਾ ਸਵਿਫਟ ਡਿਜ਼ਾਇਰ ਰੰਗ ਚਿੱਟਾ, ਜੋ ਇਹ ਕਾਰ ਮੋਬਾਈਲ ਟਾਵਰਾਂ ਦਾ ਸਮਾਨ ਚੋਰੀ ਕਰ ਕੇ ਲੋਡ ਕਰਨ ਵਿੱਚ ਵਰਤਦੇ ਹਨ। ਜਿਹਨਾਂ ਨੇ ਕੁੱਝ ਦਿਨ ਪਹਿਲਾਂ ਵੀ ਕਈ ਮੋਬਾਈਲ ਟਾਵਰਾਂ ਤੋਂ ਕੀਮਤੀ ਸਮਾਨ ਚੋਰੀ ਕੀਤਾ ਸੀ। ਇਸ ਸਬੰਧੀ 04 ਮਲਜ਼ਮਾਂ ਨੂੰ ਬਾ ਹੱਦ ਬੇਨੜਾ ਨੇੜੇ ਰੇਲਵੇ ਫਾਟਕ ਰੇਡ ਕਰ ਕੇ ਸਮੇਤ ਕਾਰ ਨੰਬਰੀ ਪੀਬੀ-34-ਸੀ-9244 ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ, ਕਾਬੂ ਕੀਤਾ ਗਿਆ ਤੇ ਕਾਰ ਵਿੱਚੋਂ ਮੋਬਾਇਲ ਟਾਵਰਾਂ ਤੋਂ ਚੋਰੀ ਕੀਤੇ, 31 ਜੀ.ਸੀ.ਯੂ.1, ਕਾਰਡਜ਼ ਬਰਾਮਦ ਕੀਤੇ ਗਏ। ਗਰੋਹ ਦੇ ਮੈਂਬਰ ਮੋਬਾਈਲ ਟਾਵਰ ਕੰਪਨੀਆਂ ਵਿੱਚ ਕੰਮ ਕਰਦੇ ਸਨ। ਇਨ੍ਹਾਂ ਮੁਲਜ਼ਮਾਂ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਇਲਾਕਾ ਦਿੜ੍ਹਬਾ ਅਤੇ ਮੂਨਕ ਵਿਖੇ ਵੀ ਮੋਬਾਈਲ ਟਾਵਰਾਂ ਤੋਂ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਮੁਕਦਮਾ ਨੰਬਰ 60 ਮਿਤੀ 30-05-2025 ਅਧੀਨ ਧਾਰਾ 303 (2) ਬੀ.ਐਨ.ਐਸ. 2023 ਥਾਣਾ ਮੂਨਕ ਅਤੇ ਮੁਕਦਮਾ ਨੰਬਰ 83 ਮਿਤੀ 30-05-2025 ਅਧੀਨ ਧਾਰਾ 303 (2) ਬੀ. ਐਨ.ਐਸ. 2023 ਥਾਣਾ ਦਿੜ੍ਹਬਾ ਦਰਜ ਕੀਤਾ ਗਿਆ ਸੀ। ਪੁੱਛ ਪੜਤਾਲ ਦੇ ਅਧਾਰ 'ਤੇ ਮਿਤੀ 14.06.2025 ਨੂੰ ਮੁਕੱਦਮਾ ਹਜਾ ਵਿਚ ਲਵਪ੍ਰੀਤ ਸਿੰਘ ਵਾਸੀ ਬੇਨੜਾ ਅਤੇ ਪ੍ਰਿੰਸ ਵਾਸੀ ਰਾਜਪੁਰਾ ਰੋਡ, ਪਟਿਆਲਾ ਨੂੰ ਮੁਕਦਮਾ ਹਜਾ ਵਿੱਚ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.