

ਨਰਿੰਦਰ ਲਾਲੀ ਅਤੇ ਟੀਮ ਨੇ ਲੁਧਿਆਣਾ ਚੋਣ ਵਿੱਚ ਸਾਂਭਿਆ ਮੋਰਚਾ ਅਮੇਠੀ ਤੋਂ ਵਿਧਾਇਕ ਨੂੰ ਦਿੱਤੀ ਚੋਣ ਪ੍ਰਚਾਰ ਦੀ ਵਿਸਤ੍ਰਿਤ ਰਿਪੋਰਟ ਪਟਿਆਲਾ, 14 ਜੂਨ 2025 :ਆਲ ਇੰਡੀਆ ਕਾਂਗਰਸ ਕਮੇਟੀ ਓ.ਬੀ.ਸੀ ਸੈਲ ਦੇ ਕੋਆਰਡੀਨੇਟਰ, ਜਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਨਾਭਾ ਵਿਧਾਨ ਸਭਾ ਲਈ ਨਵਨਿਯੁਕਤ ਕੀਤੇ ਕੋਆਰਡੀਨੇਟਰ ਨਰਿੰਦਰਪਾਲ ਲਾਲੀ ਅਤੇ ਟੀਮ ਨੇ ਲੁਧਿਆਣਾ ਜਿਮਨੀ ਚੋਣ ਵਿਖੇ ਆਪਣੀ ਟੀਮ ਨਾਲ ਚੋਣ ਪ੍ਰਚਾਰ ਦਾ ਜਿੰਮਾ ਸਾਂਭ ਲਿਆ। ਅੱਜ ਲਾਲੀ ਅਤੇ ਟੀਮ ਨੇ ਲੁਧਿਆਣਾ ਵਿਖੇ ਵੱਖ ਵੱਖ ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਕਈ ਭਰਵੀਆਂ ਮੀਟਿੰਗਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਸ਼ੂ ਦੇ ਚੋਣ ਪ੍ਰਚਾਰ ਨੂੰ ਹੋਰ ਮਜਬੂਤੀ ਪ੍ਰਧਾਨ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਅਮੇਠੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕਿਸ਼ੋਰੀ ਲਾਲ ਸ਼ਰਮਾ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਹਨਾਂ ਨੂੰ ਜਿਮਨੀ ਚੋਣ ਦੀ ਵਿਸਤ੍ਰਿਤ ਰਿਪੋਰਟ ਵੀ ਪੇਸ਼ ਕੀਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਅਤੇ ਮਜਬੂਤ ਹੋਕੇ ਬਹੁਤ ਵਧੀਆ ਚੋਣ ਪ੍ਰਚਾਰ ਕਰਕੇ ਇਸ ਚੋਣ ਨੂੰ ਲੜ ਰਹੀ ਹੈ ਅਤੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਆਪਣੇ ਸਮੂਹ ਵਿਰੋਧੀ ਉਮੀਦਵਾਰਾਂ ਨੂੰ ਪਛਾੜ ਕੇ ਲੁਧਿਆਣਾ ਵਿਧਾਨ ਸਭਾ ਹਲਕਾ ਤੋਂ ਰਿਕਾਰਡ ਤੋੜ ਜਿੱਤ ਹਾਸਿਲ ਕਰਨਗੇ।