ਮੱਥਾ ਟੇਕ ਕੇ ਵਾਪਸ ਆ ਰਹੇ 10 ਸ਼ਰਧਾਲੂਆਂ ਮੌਤ ਤੇ 9 ਜਣੇ ਜ਼ਖ਼ਮੀ ਰਾਜਸਥਾਨ, 12 ਅਗਸਤ 2025 : ਰਾਜਸਥਾਨ ਦੇ ਦੌਸਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਜੋ ਕਿ ਬਾਪੀ ਨੇੜੇ ਇੱਕ ਪਿਕਅੱਪ ਅਤੇ ਟਰੱਕ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਹੈ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 9 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਕੀ ਦੱਸਿਆ ਐਸ. ਪੀ. ਸਾਗਰ ਰਾਣਾ ਨੇ ਹਾਦਸੇ ਬਾਰੇ ਐਸ. ਪੀ. ਸਾਗਰ ਰਾਣਾ ਨੇ ਦੱਸਿਆ ਕਿ ਖਾਟੂ ਸਿ਼ਆਮ ਮੰਦਰ ਤੋਂ ਆ ਰਹੇ ਸ਼ਰਧਾਲੂਆਂ ਦੇ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ। ਹੁਣ ਤੱਕ 10 ਲੋਕਾਂ ਦੀ ਮੌਤ ਦੀ ਖ਼ਬਰ ਹੈ। ਲਗਭਗ 7-8 ਲੋਕਾਂ ਨੂੰ ਜੈਪੁਰ ਦੇ ਐਸ. ਐਮ. ਐਸ. ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਇਹ ਹਾਦਸਾ ਇੱਕ ਪਿਕਅੱਪ ਅਤੇ ਟ੍ਰੇਲਰ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ।ਉਕਤ ਹਾਦਸੇ ਵਿਚ 3 ਦਾ ਜਿ਼ਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

