
National
0
ਉੱਤਰੀ-ਪੱਛਮੀ ਨਾਈਜੀਰੀਆ ‘ਚ ਕਿਸ਼ਤੀ ਪਲਟਣ ਕਾਰਨ 11 ਦੀ ਮੌਤ ਤੇ 100 ਤੋਂ ਵੱਧ ਲਾਪਤਾ
- by Jasbeer Singh
- October 3, 2024

ਉੱਤਰੀ-ਪੱਛਮੀ ਨਾਈਜੀਰੀਆ ‘ਚ ਕਿਸ਼ਤੀ ਪਲਟਣ ਕਾਰਨ 11 ਦੀ ਮੌਤ ਤੇ 100 ਤੋਂ ਵੱਧ ਲਾਪਤਾ ਚੰਡੀਗੜ੍ਹ : ਉੱਤਰੀ-ਪੱਛਮੀ ਨਾਈਜੀਰੀਆ ‘ਚ ਇਕ ਕਿਸ਼ਤੀ ਦੇ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਲੋਕ ਲਾਪਤਾ ਹਨ, ਜਿਨ੍ਹਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਅਨੁਸਾਰ, ਸਥਾਨਕ ਤੌਰ ‘ਤੇ ਬਣਾਈ ਗਈ ਕਿਸ਼ਤੀ ਵਿੱਚ 100 ਯਾਤਰੀਆਂ ਦੀ ਸਮਰੱਥਾ ਸੀ ਪਰ ਹਾਦਸੇ ਦੇ ਸਮੇਂ ਇਸ ਵਿੱਚ ਲਗਭਗ 300 ਲੋਕ ਸਵਾਰ ਸਨ। ਸੋਮਵਾਰ ਰਾਤ ਨਾਈਜਰ ਰਾਜ ਦੇ ਮੋਕਵਾ ਜ਼ਿਲ੍ਹੇ ਵਿੱਚ ਨਾਈਜਰ ਨਦੀ ਵਿੱਚ ਕਿਸ਼ਤੀ ਪਲਟ ਗਈ। ਸਥਾਨਕ ਮੀਡੀਆ ਅਨੁਸਾਰ ਹੁਣ ਤੱਕ ਨਦੀ ‘ਚੋਂ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।