ਚੰਡੀਗੜ੍ਹ ਇਲਾਂਟੇ ਮਾਲ ਵਿਚ ਟਾਇਲਾਂ ਡਿੱਗਣ ਦੇ ਚਲਦਿਆਂ ਇਲਾਂਟੇ ਮਾਲ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ
- by Jasbeer Singh
- October 3, 2024
ਚੰਡੀਗੜ੍ਹ ਇਲਾਂਟੇ ਮਾਲ ਵਿਚ ਟਾਇਲਾਂ ਡਿੱਗਣ ਦੇ ਚਲਦਿਆਂ ਇਲਾਂਟੇ ਮਾਲ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਇਲਾਂਟੇ ਮਾਲ ਵਿਚ ਟਾਇਲਾਂ ਡਿੱਗਣ ਕਾਰਨ ਵਾਪਰੇ ਹਾਦਸੇ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਇਲਾਂਟੇ ਮਾਲ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ ਕੀਤਾ ਹੈ।ਇਸ ਹਾਦਸੇ ਪਿਛਲੇ ਦਿਨੀਂ ਵਾਪਰਿਆ ਸੀ ਅਤੇ ਇਸ ਹਾਦਸੇ ਵਿਚ 13 ਸਾਲਾ ਬੱਚੀ ਅਤੇ ਉਸਦੀ ਮਾਸੀ ਜ਼ਖਮੀ ਹੋ ਗਏ ਸਨ।

