
ਜ਼ਮੀਨ ਖਿਸਕਣ ਦੇ ਚਲਦਿਆਂ ਤਿੰਨ ਸਮੇਤ 11 ਜਣਿਆਂ ਦੀ ਹੋਈ ਮੌਤ
- by Jasbeer Singh
- August 29, 2025

ਜ਼ਮੀਨ ਖਿਸਕਣ ਦੇ ਚਲਦਿਆਂ ਤਿੰਨ ਸਮੇਤ 11 ਜਣਿਆਂ ਦੀ ਹੋਈ ਮੌਤ ਹਿਮਾਚਲ ਪ੍ਰਦੇਸ਼, 29 ਅਗਸਤ 2025 : ਭਾਰਤ ਦੇਸ਼ ਦੇ ਸੈਰ-ਸਪਾਟਾ ਕੇਂਦਰ ਦੇ ਤੌਰ ਤੇ ਪ੍ਰਸਿੱਧ ਸੂਬੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜਿ਼ਲ੍ਹੇ ਦੇ ਭਰਮੌਰ ਵਿੱਚ ਭਾਰੀ ਮੀਂਹ ਦੌਰਾਨ ਮਣੀਮਹੇਸ਼ ਯਾਤਰਾ ਲਈ ਨਿਕਲੇ 11 ਸ਼ਰਧਾਲੂਆਂ ਦੀ ਲੈਂਡਸਲਾਈਡ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ਦੀ ਕਿੰਨੀ ਹੈ ਗਿਣਤੀ ਭਰਮੌਰ ਵਿਚ ਜੋ ਭਾਰੀ ਮੀਂਹ ਦੇ ਚਲਦਿਆਂ ਵਿਅਕਤੀ ਮੌਤ ਦੇ ਘਾਟ ਉਤਰ ਗਏ ਹਨ ਵਿਚ 3 ਪੰਜਾਬ ਦੇ, 1 ਉੱਤਰ ਪ੍ਰਦੇਸ਼ ਦਾ ਅਤੇ 5 ਚੰਬਾ ਦੇ ਰਹਿਣ ਵਾਲੇ ਹਨ ਜਦੋਂ ਕਿ ਦੋ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਮੌਤਾਂ ਦਾ ਕਾਰਨ ਪਹਾੜਾਂ ਤੋਂ ਡਿੱਗਣਾ ਅਤੇ ਆਕਸੀਜ਼ਨ ਦੀ ਘਾਟ ਹੈ : ਅਧਿਕਾਰੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਦੇ ਆਖਣ ਮੁਤਾਬਕ ਇਹ ਮੌਤਾਂ ਪਹਾੜਾਂ ਤੋਂ ਪੱਥਰ ਡਿੱਗਣ ਅਤੇ ਆਕਸੀਜਨ ਦੀ ਘਾਟ ਕਾਰਨ ਹੋਈਆਂ ਹਨ। ਭਰਮੌਰ ਵਿੱਚ ਇਸ ਵੇਲੇ ਲਗਭਗ 3 ਹਜ਼ਾਰ ਮਣੀਮਹੇਸ਼ ਯਾਤਰੀ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਓਪਰੇਸ਼ਨ ਜਾਰੀ ਹੈ। ਪਿਛਲੇ ਹਫ਼ਤੇ ਵੀ ਲੈਂਡਸਲਾਈਡ ਵਿੱਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ 9 ਲੋਕ ਲਾਪਤਾ ਹੋਏ ਸਨ। ਇਸਦੇ ਨਾਲ ਹੀ, ਉੱਤਰਾਖੰਡ ਦੇ ਰੁਦ੍ਰਪ੍ਰਯਾਗ, ਚਮੋਲੀ ਅਤੇ ਟਿਹਰੀ ਗੜਵਾਲ ਜ਼ਿਲ੍ਹਿਆਂ ਵਿੱਚ ਵੀਰਵਾਰ ਰਾਤ ਬੱਦਲ ਫਟਣ ਕਾਰਨ ਕਈ ਲੋਕ ਲਾਪਤਾ ਹੋ ਗਏ ਹਨ।