post

Jasbeer Singh

(Chief Editor)

National

ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

post-img

ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ ਚੰਡੀਗੜ੍ਹ, 25 ਅਕਤੂਬਰ 2025 : ਭਾਰਤ ਦੇੇਸ਼ ਭਰ ਵਿਚ ਕੁੱਲ 112 ਦਵਾਈਆਂ ਦੇ ਨਮੂਨਿਆਂ ਦੇ ਗੁਣਵੱਤਾ ਜਾਂਚ ਵਿਚ ਫੇਲ ਪਾਏ ਜਾਣ ਨੂੰ ਲੈ ਕੇ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਦੱਸਣਯੋਗ ਹੈ ਕਿ ਉਕਤ ਜਾਂਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐਸ. ਓਂ) ਵਲੋਂ ਸਤੰਬਰ 2025 ਦੀ ਜਾਰੀ ਕੀਤੀ ਗਈ ਰਿਪੋਰਟ ਤੋੋਂ ਪਤਾ ਲੱਗਿਆ ਹੈ। ਇਥੇ ਇਹ ਵੀ ਦੇਖਣਯੋਗ ਹੈ ਕਿ ਜਿਨ੍ਹਾਂ ਕੁੱਲ 112 ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਵਿਚ ਫੇਲ ਪਾਏ ਗਏ ਹਨ ਵਿਚੋਂ 11 ਦਵਾਈਆਂ ਦੇ ਨਮੂਨੇ ਅਜਿਹੇ ਹਨ ਜੋ ਪੰਜਾਬ ਵਿਚ ਬਣਾਈਆਂ ਗਈਆਂ ਹਨ। ਕਿਸ ਸੂਬੇ ਵਿਚ ਕਿੰਨੀਆਂ ਦਵਾਈਆਂ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਰਹੀਆਂ ਅਸਫਲ ਪ੍ਰਾਪਤ ਜਾਣਕਾਰੀ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਕੇਂਦਰੀ ਅਤੇ ਰਾਜ-ਪੱਧਰੀ ਪ੍ਰਯੋਗਸ਼ਾਲਾਵਾਂ ਵਿੱਚ 52 ਦਵਾਈਆਂ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ, ਜਦੋਂ ਕਿ 60 ਸਟੇਟ ਪੱਧਰ `ਤੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ। ਇਸੇ ਤਰ੍ਹਾਂ ਕਿਸ ਸੂਬੇ ਵਿਚ ਕਿੰਨੀਆਂ ਦਵਾਈਆਂ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੀਆਂ ਵਿਚ 49 ਹਿਮਾਚਲ ਪ੍ਰਦੇਸ਼, 16 ਗੁਜਰਾਤ, 12 ਉਤਰਾਖੰਡ, 11 ਪੰਜਾਬ ਅਤੇ 6 ਮੱਧ ਪ੍ਰਦੇਸ਼ ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ ਹੋਰ ਸੂਬਿਆਂ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ।

Related Post