post

Jasbeer Singh

(Chief Editor)

Haryana News

ਵਾਈ. ਪੂੂਰਨ ਸਿੰਘ ਖੁਦਕੁਸ਼ੀ ਮਾਮਲੇ ਵਿਚ ਜਾਂਚ ਵਿਚ ਸ਼ਾਮਲ ਹੋਣ ਲਈ ਬਿਜਾਰਨੀਆਂ ਨੂੰ ਨੋਟਿਸ ਜਾਰੀ

post-img

ਵਾਈ. ਪੂੂਰਨ ਸਿੰਘ ਖੁਦਕੁਸ਼ੀ ਮਾਮਲੇ ਵਿਚ ਜਾਂਚ ਵਿਚ ਸ਼ਾਮਲ ਹੋਣ ਲਈ ਬਿਜਾਰਨੀਆਂ ਨੂੰ ਨੋਟਿਸ ਜਾਰੀ ਰੋਹਤਕ, 25 ਅਕਤੂਬਰ 2025 : ਹਾਲ ਹੀ ਦੇ ਵਿਚ ਵਾਪਰੇ ਹਰਿਆਣਾ ਦੇ ਆਈ. ਪੀ. ਐਸ. ਅਧਿਕਾਰੀ ਵਾਈ. ਪੂਰਨ ਸਿੰਘ ਖੁਦਕੁਸ਼ੀ ਮਾਮਲੇ ਵਿਚ ਜਾਂਚ ਵਿਚ ਸ਼ਾਮਲ ਹੋਣ ਲਈ ਉਸ ਸਮੇਂ ਦੇ ਸੁਪਰਡੈਂਟ ਆਫ ਪੁਲਸ ਨਰਿੰਦਰ ਬਿਜਾਰਨੀਆ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਖੁਦਕੁਸ਼ੀ ਦੇ ਮਾਮਲੇ ਵਿਚ 8 ਪੇਜਾਂ ਦੇ ਖੁਦਕੁਸ਼ੀ ਵਾਲੇ ਨੋਟ ਵਿਚ ਨਰਿੰਦਰ ਬਿਜਾਰਨੀਆ ਦਾ ਨਾਮ ਮੋਟੇ ਮੋਟੇ ਅੱਖਰਾਂ ਵਿਚ ਲਿਖਿਆ ਗਿਆ ਸੀ। ਕੌਣ ਕਰ ਰਿਹਾ ਹੈ ਖੁਦਕੁਸ਼ੀ ਮਾਮਲੇ ਦੀ ਜਾਂਚ ਆਈ. ਪੀ. ਐਸ. ਅਧਿਕਾਰੀ ਵਾਈ. ਪੂਰਨ ਸਿੰਘ ਖੁਦਕੁਸ਼ੀ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਤਿੰਨ ਨੁਕਤਿਆਂ ਦੀ ਜਾਂਚ ਕਰ ਰਹੀ ਹੈ। ਚੰਡੀਗੜ੍ਹ ਐਸ. ਆਈ. ਟੀ. ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪੂਰਨ ਕੁਮਾਰ ਦੀ ਮੌਤ ਦਾ ਕਾਰਨ 8 ਪੰਨਿਆਂ ਦੇ ਸੁਸਾਈਡ ਨੋਟ ਵਿੱਚ ਦੱਸੇ ਗਏ ਹਾਲਾਤਾਂ ਨਾਲ ਮੇਲ ਖਾਂਦਾ ਹੈ । ਜਾਂਚ ਦਾ ਉਦੇਸ਼ ਇਹ ਪੁਸ਼ਟੀ ਕਰਨਾ ਹੈ ਕਿ ਕੀ ਰੋਹਤਕ ਵਿੱਚ ਦਰਜ ਕੀਤੀ ਗਈ ਐਫਆਈਆਰ ਆਈਪੀਐਸ ਅਧਿਕਾਰੀ ਦੀ ਖੁਦਕੁਸ਼ੀ ਦਾ ਤੁਰੰਤ ਕਾਰਨ ਸੀ। ਕੀ ਇਸ ਵਿੱਚ ਕੋਈ ਸੋਚੀ-ਸਮਝੀ ਸਾਜ਼ਿਸ਼ ਸ਼ਾਮਲ ਸੀ? ਰੋਹਤਕ ਐਫ. ਆਈ. ਆਰ. ਨਾਲ ਸਬੰਧਤ 8 ਪੁਲਿਸ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਗਏ ਹਨ।

Related Post