

ਕੋੋਰੋਨਾ ਨਾਲ 12 ਦੀ ਮੌਤ ਤੇ 1081 ਹਨ ਕੋਰੋਨਾ ਦੇ ਸਰਗਰਮ ਕੇਸ ਨਵੀਂ ਦਿੱਲੀ, 28 ਮਈ 2025 : ਕੋਵਿਡ 19 ਦੇ ਨਾਮ ਨਾਲ ਜਾਣੇ ਜਾਂਦੇ ਕੋਰੋਨਾ ਦੇ ਨਾਲ ਮੌਜੂਦਾ ਸਮੇਂ ਵਿਚ ਭਾਰਤ ਵਿਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1081 ਅਜਿਹੇ ਮਾਮਲੇ ਹਨ ਜੋ ਕੋਰੋਨਾ ਨਾਲ ਲੈਸ ਹਨ।ਦੱਸਣਯੋਗ ਹੈ ਕਿ ਕੋਰੋਨਾ ਦੇ ਮੁੜ ਐਕਟਿਵ ਹੋਣ ਨਾਲ ਇਕ ਵਾਰ ਫਿਰ ਲੋਕਾਂ ਦੀ ਜਾਨਾਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ 2020 ਤੇ 2021 ਵਿਚ ਕਹਿਰ ਮਚਾਉਣ ਵਾਲੇ ਕੋਰੋਨਾ ਨੇ ਚੁਫੇਰੇਓਂ ਲੋਕਾਂ ਦੇ ਮਰਨ ਦੀ ਦਰ ਇੰਨੀ ਵਧਾ ਦਿੱਤੀ ਸੀ ਕਿ ਸਾਰੇ ਪਾਸੇ ਮੌਤ ਹੀ ਮੌਤ ਦਿਖਾਈ ਦਿੰਦੀ ਸੀ। ਭਾਰਤ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1081 ਤੱਕ ਪਹੁੰਚ ਗਈ ਹੈ ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਨੂੰ ਕਰਨਾਟਕ ਵਿੱਚ 36, ਗੁਜਰਾਤ ਵਿੱਚ 17, ਬਿਹਾਰ ਵਿੱਚ 6 ਅਤੇ ਹਰਿਆਣਾ ਵਿੱਚ 3 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਸਭ ਦੇ ਚਲਦਿਆਂ ਭਾਰਤ ਦੇਸ਼ ਦੇ ਸੂਬੇ ਗੁਜਰਾਤ ਵਿੱਚ 13 ਮਰੀਜ਼ ਠੀਕ ਵੀ ਹੋ ਗਏ ਹਨ ਪਰ ਕੇਰਲ ਵਿੱਚ ਸਭ ਤੋਂ ਵੱਧ ਕੋਰੋਨਾ ਦੇ 430 ਮਰੀਜ਼ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਇੱਕ 78 ਸਾਲਾ ਕੋਰੋਨਾ ਪਾਜ਼ੀਟਿਵ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਜੋ ਕਿ ਜੇਕਰ ਸੂਬੇ ਮੁਤਾਬਕ ਦੇਖਿਆ ਜਾਵੇ ਤਾਂ ਇਹ ਸੂਬੇ ਵਿੱਚ ਕੋਵਿਡ ਕਾਰਨ ਪਹਿਲੀ ਮੌਤ ਹੈ।ਇਸ ਤੋਂ ਇਲਾਵਾ ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਕੁੱਲ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਸਦੇ ਚਲਦਿਆਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ । ਵਿਦੇਸ਼ਾਂ ਤੋਂ ਇਲਾਵਾ ਭਾਰਤ ਵਿਚ ਮੁੜ ਸ਼ੁਰੂ ਹੋਏ ਕੋਰੋਨਾ ਦੇ ਕੇਸਾਂ ਸਬੰਧੀ ਗੱਲਬਾਤ ਕਰਦਿਆ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐਮ. ਆਰ.) ਦੇ ਡਾਇਰੈਕਟਰ ਡਾ. ਰਾਜੀਵ ਬਹਿਲ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ 4 ਰੂਪ ਪਾਏ ਗਏ ਹਨ ਤੇ ਇਨ੍ਹਾਂ ਵਿੱਚ ਐਲ. ਐਫ .7, ਐਕਸ ਐਫ ਜੀ, ਜੇ ਐਨ .1 ਅਤੇ ਐਨ ਬੀ. 1.8.1 ਰੂਪ ਸ਼ਾਮਲ ਹਨ ।