post

Jasbeer Singh

(Chief Editor)

crime

ਥਾਣਾ ਸਦਰ ਪਟਿਆਲਾ ਕੀਤਾ 8 ਜਣਿਆਂ ਵਿਰੁੱਧ ਕੁੱਟਮਾਰਨ ਕਰਨ ਤੇ ਕੇਸ ਦਰਜ

post-img

ਥਾਣਾ ਸਦਰ ਪਟਿਆਲਾ ਕੀਤਾ 8 ਜਣਿਆਂ ਵਿਰੁੱਧ ਕੁੱਟਮਾਰਨ ਕਰਨ ਤੇ ਕੇਸ ਦਰਜ ਪਟਿਆਲਾ, 28 ਮਈ : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ 8 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2)। 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ ਸਿੰਘ, ਹਰਪ੍ਰੀਤ ਸਿੰਘ ਪੁੱਤਰਾਨ ਹਰਮੇਸ਼ ਸਿੰਘ, ਪਰਵੀਨ ਸਿੰਘ, ਪਰਦੀਪ ਪੁੱਤਰਾਨ ਹਰਨੇਕ ਸਿੰਘ, ਮਨਦੀਪ ਕੋਰ ਪਤਨੀ ਹਰਮੇਸ਼ ਸਿੰਘ, ਗੁਰਜੀਤ ਕੋਰ ਪਤਨੀ ਹਰਨੇਕ ਸਿੰਘ, ਅਮਰਜੀਤ ਸਿੰਘ ਪੁੱਤਰ ਬਾਵਾ ਰਾਮ, ਹਰਮੇਸ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਕਾਠਗੜ੍ਹ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਤਨਾਮ ਸਿੰਘ ਪੁੱਤਰ ਗਰੀਬ ਦਾਸ ਵਾਸੀ ਪਿੰਡ ਕਾਠਗੜ੍ਹ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 11 ਮਈ 2025 ਨੂੰ ਸਮਾ 7.00 ਵਜੇ ਉਹ ਉਪਰੋਕਤ ਵਿਅਕਤੀਆਂ ਦੇ ਘਰ ਸਾਹਮਣੋ ਲੰਘ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇਉਸ ਨੂੰ ਘੇਰ ਲਿਆ ਅਤੇ ਉਸਦੀ ਕੁੱਟਮਾਰ ਕਰਨ ਲੱਗ ਪਏਤੇ ਜਦੋਂ ਉਸਦਾ ਭਰਾ ਸੰਦੀਪ ਸਿੰਘ ਛੁਡਾਉਣ ਆਇਆ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਵੀ ਕੁੱਟਮਾਰ ਕੀਤੀ ।ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post