post

Jasbeer Singh

(Chief Editor)

National

ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ `ਚ ਦੋ ਮੁੱਠਭੇੜਾਂ `ਚ 12 ਅੱਤਵਾਦੀ ਅਤੇ 6 ਸੁਰੱਖਿਆ ਕਰਮੀ ਉਤਰੇ ਮੌਤ ਦੇ ਘਾਟ

post-img

ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ `ਚ ਦੋ ਮੁੱਠਭੇੜਾਂ `ਚ 12 ਅੱਤਵਾਦੀ ਅਤੇ 6 ਸੁਰੱਖਿਆ ਕਰਮੀ ਉਤਰੇ ਮੌਤ ਦੇ ਘਾਟ ਪੇਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ `ਚ ਦੋ ਮੁੱਠਭੇੜਾਂ `ਚ 12 ਅੱਤਵਾਦੀ ਅਤੇ 6 ਸੁਰੱਖਿਆ ਕਰਮੀ ਮਾਰੇ ਗਏ। ਫ਼ੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਕਿਹਾ ਕਿ ਉੱਤਰੀ ਅਤੇ ਦੱਖਣੀ ਵਜ਼ੀਰਿਸਤਾਨ `ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੁਕਾਬਲੇ ਹੋਏ। ਵੀਰਵਾਰ ਨੂੰ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ `ਤੇ ਘੁਸਪੈਠ ਕਰ ਰਹੇ 7 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ। ਪਾਕਿਸਤਾਨ ਨੇ ਅਧਿਕਾਰਤ ਤੌਰ `ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੂੰ ਫਿਤਨਾਹ ਅਲ-ਖਵਾਰਿਜ ਐਲਾਨ ਦਿੱਤਾ ਹੈ। ਦੂਜੀ ਘਟਨਾ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਲੱਧਾ ਵਿੱਚ ਵਾਪਰੀ। ਅੱਤਵਾਦੀਆਂ ਦੇ ਸਮੂਹ ਨੇ ਸੁਰੱਖਿਆ ਬਲਾਂ ਦੀ ਚੌਕੀ `ਤੇ ਹਮਲਾ ਕੀਤਾ ਅਤੇ ਜਵਾਨਾਂ ਨੇ ਸਾਰੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ ਇੱਥੇ ਮੁਕਾਬਲੇ ਵਿੱਚ 6 ਸੁਰੱਖਿਆ ਕਰਮੀ ਮਾਰੇ ਗਏ ਸਨ ।

Related Post