post

Admin

(Chief Editor)

ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਵਿੱਚ ਵੈਨ ਦੀ ਟਰੱਕ ਨਾਲ ਟੱਕਰ, 13 ਹਲਾਕ

post-img

ਕਰਨਾਟਕ ਦੇ ਹਾਵੇਰੀ ਵਿੱਚ ਬਿਆਦਗੀ ਤਹਿਸੀਲ ਦੇ ਗੁੰਡੇਨਹੱਲੀ ਚੌਕ ’ਤੇ ਅੱਜ ਤੜਕੇ ਇਕ ਵੈਨ ਦੇ ਇਕ ਟਰੱਕ ਨਾਲ ਕਥਿਤ ਤੌਰ ’ਤੇ ਟਕਰਾ ਜਾਣ ਕਾਰਨ ਦੋ ਬੱਚਿਆਂ ਸਣੇ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਇਸ ਹਾਦਸੇ ਵਿੱਚ ਮਾਰੇ ਗੲ ਦੋਵੇਂ ਬੱਚੇ ਚਾਰ ਤੇ ਛੇ ਸਾਲ ਦੇ ਸਨ। ਪੁਲੀਸ ਮੁਤਾਬਕ, ਇਹ ਹਾਦਸੇ ਤੜਕੇ ਕਰੀਬ 3.45 ਵਜੋ ਉਦੋਂ ਵਾਪਰਿਆ ਜਦੋਂ ਵੈਨ ਹਾਵੇਰੀ ਜ਼ਿਲ੍ਹੇ ਦੇ ਬਿਆਦਗੀ ’ਚ ਕੌਮੀ ਰਾਜਮਾਰਗ ਨੰਬਰ-48 ’ਤੇ ਸੜਕ ਕੰਢੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਵੈਨ ’ਚ ਕੁੱਲ 17 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 11 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।

Related Post

Instagram