ਦਿੱਲੀ ਦੇ 3 ਸਕੂਲਾਂ `ਚ ਬੰਬ ਦੀ ਧਮਕੀ ਨਵੀਂ ਦਿੱਲੀ, 11 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ 3 ਨਿੱਜੀ ਸਕੂਲਾਂ `ਚ ਬੁੱਧਵਾਰ ਸਵੇਰੇ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਤੁਰੰਤ ਐਮਰਜੈਂਸੀ ਕਾਰਵਾਈ ਕੀਤੀ ਗਈ ਅਤੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਬੰਬ ਦੀ ਧਮਕੀ ਨੂੰ ਕਰ ਦਿੱਤਾ ਗਿਆ ਬਾਅਦ ਵਿਚ ਫਰਜੀ ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿਚ ਬੰਬ ਦੀ ਧਮਕੀ ਨੂੰ `ਫਰਜ਼ੀ` ਐਲਾਨ ਕਰ ਦਿੱਤਾ ਗਿਆ ਕਿਉਂਕਿ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦਿੱਲੀ ਫਾਇਰ ਸਰਵਿਸ (ਡੀ. ਐੱਫ. ਐੱਸ.) ਦੇ ਅਧਿਕਾਰੀ ਨੇ ਲਕਸ਼ਮੀ ਨਗਰ ਵਿਚ ਲਵਲੀ ਪਬਲਿਕ ਸਕੂਲ ਦੇ ਨਾਂ ਦੀ ਪੁਸ਼ਟੀ ਕੀਤੀ, ਜਦੋਂ ਕਿ ਪੁਲਸ ਨੇ ਕਿਹਾ ਕਿ ਸਾਦਿਕ ਨਗਰ ਵਿਚ ਦਿ ਇੰਡੀਅਨ ਸਕੂਲ ਅਤੇ ਆਰ. ਕੇ. ਪੁਰਮ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ।
