ਬਸ ਤੇ ਟਰੱਕ ਦੀ ਟੱਕਰ ਵਿਚ 35 ਵਿਚੋਂ 17 ਸਵਾਰੀਆਂ ਗੰਭੀਰ ਜਖਮੀ
ਉਤਰ ਪ੍ਰਦੇਸ਼, 10 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬਹਿਰਾਇਚ-ਸੀਤਾਪੁਰ ਹਾਈਵੇਅ `ਤੇ ਬੀਤੀ ਦੇਰ ਰਾਤ ਬਸ ਦੇ ਟਰੱਕ ਨਾਲ ਟਕਰਾਉਣ ਕਾਰਨ ਸਵਾਰੀਆਂ ਜਖਮੀ (Passengers injured) ਹਨ ।
ਸੜਕ ਹਾਦਸੇ ਵਿਚ ਜਖਮੀਆਂ ਵਿਚੋਂ ਦੋ ਦੀ ਹਾਲਤ ਹੈ ਨਾਜ਼ੁਕ
ਮਿਲੀ ਬਹਿਰਾਇਚ-ਸੀਤਾਪੁਰ ਹਾਈਵੇਅ (Bahraich-Sitapur Highway) `ਤੇ ਬੀਤੀ ਅੱਧੀ ਰਾਤ ਨੂੰ ਜੋ ਰੋਡਵੇਜ਼ ਬੱਸ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ (Road accidents) ਵਿੱਚ 17 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਸੂਚਨਾ ਮਿਲਣ `ਤੇ ਐਸ. ਪੀ. ਵਿਸ਼ਵਜੀਤ ਸ਼੍ਰੀਵਾਸਤਵ ਅਤੇ ਏ.ਐਸ.ਪੀ. ਦੁਰਗਾ ਪ੍ਰਸਾਦ ਤਿਵਾਰੀ ਨੇ ਮੌਕੇ `ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ । ਰੁਪੈਡੀਹਾ ਡਿਪੂ ਦੀ ਬੱਸ ਸੀਤਾਪੁਰ ਤੋਂ ਸਵਾਰੀਆਂ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਜਾ ਰਹੀ ਸੀ। ਗਦਾਮਾਰ ਖੁਰਦ ਪਿੰਡ ਦੇ ਨੇੜੇ ਸਾਹਮਣੇ ਦਿਸ਼ਾ ਤੋਂ ਆ ਰਹੇ ਤੂੜੀ (ਭੂਸੀ) ਨਾਲ ਲੱਦੇ ਟਰੱਕ ਨਾਲ ਇਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ । ਬੱਸ ਵਿੱਚ ਕਰੀਬ 35 ਸਵਾਰੀਆਂ ਸਨ ।
ਕੌਣ ਕੌਣ ਹਨ ਜਖਮੀਆਂ ਵਿਚ
ਉਪਰੋਕਤ ਸੜਕ ਹਾਦਸੇ (Road accidents) ਵਿਚ ਖੈਰੀਘਾਟ ਥਾਣੇ ਦੇ ਇਮਾਮਗੰਜ ਨਿਵਾਸੀ ਪੱਪੂ, ਬਖਸ਼ੀਪੁਰਾ ਨਿਵਾਸੀ ਪ੍ਰੀਤੀ ਮਿਸ਼ਰਾ, ਹਰਸਿ਼ਤ ਮਿਸ਼ਰਾ, ਅੰਸ਼ ਮਿਸ਼ਰਾ ਅਤੇ ਮਹਿੰਦਰ, ਸੂਫੀਪੁਰਾ ਨਿਵਾਸੀ ਨਿਰਮਲਾ, ਵਿਸ਼ੇਸ਼ਵਰਗੰਜ ਥਾਣੇ ਦੇ ਮਰਦਾਨਗਰ ਨਿਵਾਸੀ ਆਦਿਤਿਆ ਦੂਬੇ ਅਤੇ ਆਦਿਤਿਆ ਨਾਰਾਇਣ, ਰੂਪੈਡੀਹਾ ਥਾਣੇ ਦੇ ਭਵਨੀਆਪੁਰ ਨਿਵਾਸੀ ਗੌਰਵ ਸਿੰਘ, ਫਖਰਪੁਰ ਥਾਣੇ ਦੇ ਮਰੌਚਾ ਨਿਵਾਸੀ ਲਵਲੇਸ਼, ਹਰਦੀ ਥਾਣੇ ਦੇ ਕੋਲੈਲਾ ਨਿਵਾਸੀ ਰਾਕੇਸ਼ , ਗੋਂਡਾ ਜਿ਼ਲ੍ਹੇ ਦੇ ਆਨੰਦ ਨਗਰ ਨਿਵਾਸੀ ਸਤਿਆਦੇਵ, ਸੀਤਾਪੁਰ ਜਿ਼ਲ੍ਹੇ ਦੇ ਚੱਕਰਪੁਰਵਾ ਮਾਨਪੁਰ ਨਿਵਾਸੀ ਇੱਕ 20 ਸਾਲਾ ਨੌਜਵਾਨ, ਸ਼ਰਾਵਸਤੀ ਜਿਲ੍ਹੇ ਦੇ ਇਕੌਨਾ ਨਿਵਾਸੀ ਪਿਆਰੇਲਾਲ ਮਿਸ਼ਰਾ ਅਤੇ ਆਰਾਧਨਾ ਮਿਸ਼ਰਾ, ਲਛਮਣਪੁਰ ਨਿਵਾਸੀ ਬੇਚਨ ਸ਼ਾਮਲ ਹਨ ।
