
ਬੱਚਾ ਕਿਡਨੈਪ ਕਰਨ ਵਾਲੇ 2 ਮੁਲਜ਼ਮ ਗਿਰਫ਼ਤਾਰ, ਪੁਲਿਸ ਨੇ ਬੱਚਾ ਕੀਤਾ ਮਾਪਿਆਂ ਹਵਾਲੇ
- by Jasbeer Singh
- September 3, 2024

ਬੱਚਾ ਕਿਡਨੈਪ ਕਰਨ ਵਾਲੇ 2 ਮੁਲਜ਼ਮ ਗਿਰਫ਼ਤਾਰ, ਪੁਲਿਸ ਨੇ ਬੱਚਾ ਕੀਤਾ ਮਾਪਿਆਂ ਹਵਾਲੇ ਪਠਾਨਕੋਟ : ਹਾਲ ਹੀ ‘ਚ ਜਿ਼ਲ੍ਹਾ ਪਠਾਨਕੋਟ ਦੀ ਸ਼ਾਹ ਕਾਲੋਨੀ ‘ਚੋਂ ਇਕ ਬੱਚੇ ਦੇ ਅਗਵਾ ਹੋਣ ਦੀ ਘਟਨਾ ‘ਤੇ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਸਿਰਫ਼ 7 ਘੰਟਿਆਂ ‘ਚ ਹੀ ਬੱਚੇ ਨੂੰ ਅਗਵਾਕਾਰਾਂ ਤੋਂ ਬਰਾਮਦ ਕਰ ਲਿਆ ਅਤੇ ਇਸੇ ਕੜੀ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਪਠਾਨਕੋਟ ਨੇ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ ਅਤੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਪੀੜਤ ਬੱਚੀ ਦੇ ਪਿਤਾ ਦੇ ਸ਼ੋਅਰੂਮ ਵਿੱਚ ਇੱਕ ਲੜਕੀ ਕੰਮ ਕਰਦੀ ਸੀ, ਜਿਸ ਦੇ ਪਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਲ ਹੀ ਬਾਕੀ ਦੋ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਉਕਤ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾ ਸਕੇ।