post

Admin

(Chief Editor)

Crime

ਪਿੰਡ ਲਹਿਲਕਲਾਂ ਵਿਚ ਗੋਲੀਆਂ ਮਾਰ ਉਤਾਰਿਆ ਨੌਜਵਾਨ ਮੌਤ ਦੇ ਘਾਟ

post-img

ਪਿੰਡ ਲਹਿਲਕਲਾਂ ਵਿਚ ਗੋਲੀਆਂ ਮਾਰ ਉਤਾਰਿਆ ਨੌਜਵਾਨ ਮੌਤ ਦੇ ਘਾਟ ਸੰਗਰੂਰ, 18 ਫਰਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਪੈਂਦੇ ਪਿੰਡ ਲਹਿਲ ਕਲਾਂ ਵਿਚ ਬੀਤੀ ਦੇਰ ਰਾਤ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਲਹਿਲ ਕਲਾਂ ਵਿਚ ਜਿਸ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਉਹ 28 ਸਾਲਾਂ ਦਾ ਹੈ। ਮ੍ਰਿਤਕ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਪਿੱਛੇ ਹਾਲੇ ਕਾਰਨ ਸਾਹਮਣੇ ਨਹੀਂ ਆਇਆ ਹੈ।ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਨੌਜਵਾਨ ਦਾ ਡੇਢ ਦੋ ਸਾਲ ਕੁ ਪਹਿਲਾਂ ਹੀ ਵਿਆਹ ਹੋਇਆ ਸੀ। ਉਕਤ ਘਟਨਾਕ੍ਰਮ ਦੀ ਥਾਣਾ ਲਹਿਰਾ ਪੁਲਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related Post

Instagram