
National
0
ਲੋਕਮਾਨਿਆ ਤਿਲਕ ਟਰਮੀਨਸ-ਸ਼ਾਲੀਮਾਰ ਐਕਸਪ੍ਰੈੱਸ ਦੀਆਂ 2 ਬੋਗੀਆਂ ਲੀਹੋਂ ਲੱਥੀਆਂ
- by Jasbeer Singh
- October 23, 2024

ਲੋਕਮਾਨਿਆ ਤਿਲਕ ਟਰਮੀਨਸ-ਸ਼ਾਲੀਮਾਰ ਐਕਸਪ੍ਰੈੱਸ ਦੀਆਂ 2 ਬੋਗੀਆਂ ਲੀਹੋਂ ਲੱਥੀਆਂ ਨਾਗਪੁਰ : ਲੋਕਮਾਨਿਆ ਤਿਲਕ ਟਰਮੀਨਸ-ਸ਼ਾਲੀਮਾਰ ਐਕਸਪ੍ਰੈੱਸ ਦੀਆਂ 2 ਬੋਗੀਆਂ ਲੀਹੋਂ ਲੱਥ ਗਈਆਂ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੁੰਬਈ ਤੋਂ ਕੋਲਕਾਤਾ ਜਾ ਰਹੀ ਲੋਕਮਾਨਿਆ ਤਿਲਕ ਟਰਮੀਨਸ-ਸ਼ਾਲੀਮਾਰ ਕੁਰਲਾ ਐਕਸਪ੍ਰੈੱਸ ਦੀ ਪਾਰਸਲ ਵੈਨ ਦੇ ਚਾਰ ਪਹੀਏ ਅਤੇ ਇਕ ਬੋਗੀ ਦੇ ਚਾਰ ਪਹੀਏ ਨਾਗਪੁਰ ਵਿਚ ਕਲਮਨਾ ਲਾਈਨ ’ਤੇ ਲੀਹੋਂ ਲੱਥ ਗਏ। ਇਹ ਘਟਨਾ ਦੁਪਹਿਰ ਲਗਭਗ 2 ਵਜੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਰੇਲਵੇ ਦੀ ਟੀਮ 5 ਮਿੰਟ ਦੇ ਅੰਦਰ ਘਟਨਾ ਸਥਾਨ ’ਤੇ ਪਹੁੰਚ ਗਈ।