post

Jasbeer Singh

(Chief Editor)

National

ਮਨੀਪੁਰ ਦੇ ਇੰਫਾਲ ਦੇ ਪੂਰਬੀ ਜਿ਼ਲੇ ਵਿਚ ਹਥਿਆਰਬੰਦਾਂ ਨਾਲ ਮੁਕਾਬਲੇ ’ਚ ਪੁਲਸ ਮੁਲਾਜ਼ਮ ਸਮੇਤ 2 ਜਣੇ ਜ਼ਖ਼ਮੀ

post-img

ਮਨੀਪੁਰ ਦੇ ਇੰਫਾਲ ਦੇ ਪੂਰਬੀ ਜਿ਼ਲੇ ਵਿਚ ਹਥਿਆਰਬੰਦਾਂ ਨਾਲ ਮੁਕਾਬਲੇ ’ਚ ਪੁਲਸ ਮੁਲਾਜ਼ਮ ਸਮੇਤ 2 ਜਣੇ ਜ਼ਖ਼ਮੀ ਇੰਫਾਲ : ਭਾਰਤ ਦੇਸ਼ ਦੇ ਸੂਬੇ ਮਨੀਪੁਰ ਦੇ ਇੰਫਾਲ ਦੇ ਪੂਰਬੀ ਜ਼ਿਲ੍ਹੇ ’ਚ ਬੀਤੇ ਦਿਨੀਂ ਹਥਿਆਰਬੰਦ ਲੋਕਾਂ ਨਾਲ ਮੁਕਾਬਲੇ ’ਚ ਇਕ ਪੁਲਸ ਮੁਲਾਜ਼ਮ ਸਮੇਤ ਘੱਟੋ-ਘੱਟ ਦੋ ਲੋਕ ਜ਼ਖਮੀ ਹੋ ਗਏ ਹਨ । ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਦਸਿਆ ਕਿ ਪਹਾੜੀਆਂ ਦੇ ਹਥਿਆਰਬੰਦ ਵਿਅਕਤੀਆਂ ਨੇ ਸੁਨਸਾਬੀ ਅਤੇ ਥਮਨਾਪੋਕਪੀ ਪਿੰਡਾਂ ਵਿਚ ਗੋਲੀਬਾਰੀ ਅਤੇ ਗੋਲਾਬਾਰੀ ਸ਼ੁਰੂ ਕਰ ਦਿਤੀ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ ਅਤੇ ਗੋਲੀਬਾਰੀ ਮੁਕਾਬਲੇ ਵਿਚ ਬਦਲ ਗਈ, ਜਿਸ ਕਾਰਨ ਸੰਸਾਬੀ ਪਿੰਡ ’ਚ ਗੋਲੀਬਾਰੀ ’ਚ ਦੋ ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀ ਨੇ ਦਸਿਆ ਕਿ ਪੁਲਸ ਮੁਲਾਜ਼ਮ ਦੀ ਪਛਾਣ ਹਰਿਦਾਸ (37) ਵਜੋਂ ਹੋਈ ਹੈ, ਜਿਸ ਦੇ ਖੱਬੇ ਮੋਢੇ ’ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਦੁਪਹਿਰ ਕਰੀਬ 3:30 ਵਜੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਜੇ. ਐਨ. ਯੂ. ਐਮ. ਐਸ.) ਲਿਜਾਇਆ ਗਿਆ । ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਸ ਦੀ ਮਾਮੂਲੀ ਸਰਜਰੀ ਹੋਵੇਗੀ । ਉਨ੍ਹਾਂ ਦਸਿਆ ਕਿ ਮੁਕਾਬਲੇ ਦੌਰਾਨ ਪਿੰਡ ਦੇ ਇਕ ਹੋਰ ਵਲੰਟੀਅਰ ਦੇ ਹੱਥ ’ਤੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਪਿੰਡ ਦੇ ਵਲੰਟੀਅਰ ਪਹਾੜੀਆਂ ਤੋਂ ਆਏ ਹਥਿਆਰਬੰਦ ਵਿਅਕਤੀਆਂ ਵਿਰੁਧ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ ਨਾਲ ਸਨ। ਅਧਿਕਾਰੀ ਨੇ ਦਸਿਆ ਕਿ ਪਹਾੜੀਆਂ ਤੋਂ ਆਏ ਹਥਿਆਰਬੰਦ ਲੋਕਾਂ ਨੇ ਸਵੇਰੇ ਕਰੀਬ 10.45 ਵਜੇ ਸੁਨਸਾਬੀ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ’ਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿਤੀ , ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ ।

Related Post

Instagram