post

Jasbeer Singh

(Chief Editor)

National

ਅੱਤਵਾਦੀ ਮਾਡਿਊਲ ਦੇ 8 ਮੈਂਬਰਾਂ ਦੀ ਨਿਆਇਕ ਹਿਰਾਸਤ 14 ਦਿਨ ਵਧੀ

post-img

ਅੱਤਵਾਦੀ ਮਾਡਿਊਲ ਦੇ 8 ਮੈਂਬਰਾਂ ਦੀ ਨਿਆਇਕ ਹਿਰਾਸਤ 14 ਦਿਨ ਵਧੀ ਨਵੀਂ ਦਿੱਲੀ, 2 ਮਾਰਚ 2026 : ਦਿੱਲੀ ਦੀ ਇਕ ਅਦਾਲਤ ਨੇ ਲਸ਼ਕਰ-ਏ-ਤੋਇਬਾ (ਐੱਲ. ਈ. ਟੀ. ਟੀ.) ਮਾਡਿਊਲ ਦੇ 8 ਮੈਂਬਰਾਂ ਦੀ ਨਿਆਇਕ ਹਿਰਾਸਤ ਐਤਵਾਰ ਨੂੰ 14 ਦਿਨਾਂ ਲਈ ਵਧਾ ਦਿੱਤੀ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੈਂਬਰਾਂ ਵਿਚੋਂ 7 ਸਨ ਬੰਗਲਾਦੇਸ਼ੀ ਨਾਗਰਿਕ ਇਹ ਸਾਰੇ ਭਾਰਤ `ਚ ਕਥਿਤ ਵਜੋਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਅਤੇ ਜਾਅਲੀ ਪਛਾਣ ਪੱਤਰ ਪ੍ਰਾਪਤ ਕੀਤੇ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੈਂਬਰਾਂ `ਚੋਂ 7 ਬੰਗਲਾਦੇਸ਼ੀ ਨਾਗਰਿਕ ਹਨ । ਇਨ੍ਹਾਂ ਸਾਰਿਆਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ `ਚ ਪੇਸ਼ ਕੀਤਾ ਗਿਆ। ਉਨ੍ਹਾਂ ਦੀ ਪਿਛਲੀ 7 ਦਿਨਾਂ ਦੀ ਨਿਆਇਕ ਹਿਰਾਸਤ ਐਤਵਾਰ ਨੂੰ ਖ਼ਤਮ ਹੋਈ। 22 ਫਰਵਰੀ ਨੂੰ, 3 ਸੂਬਿਆਂ `ਚ ਚਲਾਈ ਗਈ ਇਕ ਵੱਡੀ ਅੱਤਵਾਦ-ਵਿਰੋਧੀ ਮੁਹਿੰਮ `ਚ, ਦਿੱਲੀ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ । ਕਿਸ ਕਿਸ ਨੂੰ ਕੀਤਾ ਗਿਆ ਅਦਾਲਤ ਵਿਚ ਪੇਸ਼ ਉਮਰ ਫਾਰੂਕ, ਰੁਬੀਉਲ ਇਸਲਾਮ, ਮੁਹੰਮਦ ਮਿਜ਼ਾਪੁਰ ਰਹਿਮਾਨ, ਮੁਹੰਮਦ ਸੈਫੀਅਤ ਹੁਸੈਨ, ਮੁਹੰਮਦ ਜ਼ਾਹਿਦੁਰ ਇਸਲਾਮ, ਮੁਹੰਮਦ ਲਿਟਨ, ਮੁਹੰਮਦ ਉੱਜਲ ਅਤੇ ਮੁਹੰਮਦ ਉਮਰ ਨੂੰ ਅਦਾਲਤ `ਚ ਪੇਸ਼ ਕੀਤਾ ਗਿਆ । ਇਹ ਗ੍ਰਿਫ਼ਤਾਰੀਆਂ ਪੱਛਮੀ ਬੰਗਾਲ ਅਤੇ ਤਾਮਿਲਨਾਡੂ `ਚ ਤਾਲਮੇਲ ਵਾਲੀ ਛਾਪੇਮਾਰੀ ਤੋਂ ਬਾਅਦ ਕੀਤੀਆਂ ਗਈਆਂ ਸਨ ।

Related Post

Instagram