24 ਬੋਤਲਾਂ ਸ਼ਰਾਬ ਬਰਾਮਦ ਹੋਣ ਤੇ ਇਕ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਪਟਿਆਲਾ, 28 ਜੂਨ : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰੋਸ਼ਨ ਕੁਮਾਰ ਪੁੱਤਰ ਸਿ਼ਵ ਰਾਜ ਵਾਸੀ ਪਿੰਡ ਕਲਾ ਪੁਰੀ ਥਾਣਾ ਸਾਹਗੰਜ ਜਿਲਾ ਜੈਲਪੁਰ ਯੂ.ਪੀ ਹਾਲ ਅਬਾਦ ਅਜਾਦ ਨਗਰ ਪਟਿਆਲਾ ਸ਼ਾਮਲ ਹੈ। ਪੁਲਸ ਮੁਤਾਬਕ ਏ. ਐਸ. ਆਈ. ਮਨਜਿੰਦਰ ਸਿੰਘ ਜੋ ਪੁਲਿਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬੱਸ ਅੱਡਾ ਫੱਗਣ ਮਾਜਰਾ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਸ਼ਰਾਬ ਵੇਚਣ ਲਈ ਫੱਗਣ ਮਾਜਰਾ ਤੋ ਖਲੀਫਵਾਲ ਨੂੰ ਜਾਂਦੀ ਸੜ੍ਹਕ ਤੇ ਖੜ੍ਹਾ ਹੈ ਤੇ ਰੇਡ ਕਰਨ ਤੇ 24 ਬੋਤਲਾਂ ਸ਼ਰਾਬ ਟੈਗੋ ਸੰਤਰਾ ਚੰਡੀਗੜ੍ਹ ਦੀਆ ਬ੍ਰਾਮਦ ਹੋਈਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
