
ਦੋ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ
- by Jasbeer Singh
- June 28, 2025

ਦੋ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਘੱਗਾ, 28 ਜੂਨ : ਥਾਣਾ ਘੱਗਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਹੋਰ ਵੱਖ-ਵੱਖ ਜੁਰਮਾਂ ਤਹਿਤ ਵੱਖ-ਵੱਖ ਧਾਰਾਵਾਂ 109, 115(2), 126 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਵਿੰਦਰ ਸਿੰਘ ਪੁੱਤਰ ਸਿਕੰਦਰ ਰਾਮ, ਕੁਲਦੀਪ ਰਾਮ ਪੁੱਤਰ ਰੰਗਾ ਰਾਮ ਵਾਸੀਆਨ ਵਾਰਡ ਨੰ. 06 ਘੱਗਾ ਥਾਣਾ ਘੱਗਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਬਿੱਟੂ ਰਾਮ ਪੁੱਤਰ ਬੀਰਾ ਰਾਮ ਵਾਸੀ ਵਾਰਡ ਨੰ. 06 ਘੱਗਾ ਥਾਣਾ ਘੱਗਾ ਨੇ ਦੱਸਿਆ ਕਿ ਜਦੋਂ ਉਹ 25 ਜੂਨ 2025 ਨੂੰ ਜੰਮੂ-ਕੱਟੜਾ ਹਾਈਵੇ ਨੇੜੇ ਘੱਗਾ ਕੋਲ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਨੂੰ ਰੋਕ ਲਿਆ ਅਤੇ ਕੁਲਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੇ ਟਾਕੂਏ ਦਾ ਵਾਰ ਮੁਦਈ ਤੇ ਕੀਤਾ ਜੋ ਉਸ ਦੇ ਗੁੱਟ ਤੇ ਲੱਗਿਆ ਅਤੇ ਕੁਲਦੀਪ ਰਾਮ ਨੇ ਆਪਣੇ ਹੱਥ ਵਿੱਚ ਫੜ੍ਹੀ ਰਾਡ ਉਸ ਦੀ ਪਿੰਜਣੀ ਤੇ ਮਾਰੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਉਪਰੋਕਤ ਵਿਅਕਤੀਆਂ ਕੋਲੋਂ ਆਪਣੇ ਆਪ ਨੂੰ ਛੁੱਡਵਾ ਕੇ ਭੱਜਣ ਲੱਗਿਆ ਤਾਂ ਕੁਲਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੇ ਟਕੂਏ ਦਾ ਵਾਰ ਜਾਨੋ ਮਾਰਨ ਦੀ ਨੀਅਤ ਨਾਲ ਉਸਦੇ ਸਿਰ ਤੇ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਅਤੇ ਉਸਦਾ ਪਿਤਾ ਮੌਕੇ ਤੇ ਆ ਗਿਆ ਤੇ ਰੌਲਾ ਪਾਉਣ ਤੇ ਉਪਰੋਕਤ ਦੋਵੇਂ ਜਣੇ ਮੌਕੇ ਤੋ ਫਰਾਰ ਹੋ ਗਏ। ਜਿਸਦੇ ਚਲਦਿਆਂ ਉਹ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹੈ।