post

Jasbeer Singh

(Chief Editor)

National

ਸਟੀਲ ਪਲਾਂਟ `ਚ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ

post-img

ਸਟੀਲ ਪਲਾਂਟ `ਚ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਗੁਜਰਾਤ : ਭਾਰਤ ਦੇਸ਼ ਦੇ ਗੁਜਰਾਤ ਦੇ ਸੂਰਤ ਵਿਚ ਹਜ਼ੀਰਾ ਇੰਡਸਟਰੀਅਲ ਏਰੀਆ `ਚ ਇਕ ਸਟੀਲ ਪਲਾਂਟ `ਚ ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ । ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਸ਼ਾਮ ਗੁਜਰਾਤ ਦੇ ਸੂਰਤ ਦੇ ਹਜ਼ੀਰਾ ਉਦਯੋਗਿਕ ਖੇਤਰ ਵਿੱਚ ਇੱਕ ਸਟੀਲ ਪਲਾਂਟ ਵਿੱਚ ਅੱਗ ਲੱਗਣ ਕਾਰਨ ਵਾਪਰਿਆ । ਇਸ ਮਾਮਲੇ `ਚ ਸੂਰਤ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਇਹ ਘਟਨਾ ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ (ਏ. ਐਮ. /ਐਨ. ਐਸ. ਇੰਡੀਆ) ਵਿਖੇ ਵਾਪਰੀ । ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਪਲਾਂਟ ਦੇ ਇੱਕ ਹਿੱਸੇ ਵਿੱਚ ਬਲਦਾ ਕੋਲਾ ਅਚਾਨਕ ਡਿੱਗਣ ਕਾਰਨ ਅੱਗ ਫੈਲ ਗਈ । ਅੱਗ ਲੱਗਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜੋ ਉਸ ਸਮੇਂ ਪਲਾਂਟ ਵਿਚ ਮੌਜੂਦ ਸਨ । ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਪੁਲਸ ਅਤੇ ਫੈਕਟਰੀ ਇੰਸਪੈਕਟਰ ਵੱਲੋਂ ਹੋਰ ਜਾਂਚ ਕੀਤੀ ਜਾਵੇਗੀ । ਹਾਲਾਂਕਿ ਅਜੇ ਤੱਕ ਅਚਾਨਕ ਮੌਤ ਦੀ ਕੋਈ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ । ਜਾਨ ਗਵਾਉਣ ਵਾਲੇ ਚਾਰ ਵਿਅਕਤੀਆਂ ਵਿੱਚੋਂ ਤਿੰਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ।

Related Post