post

Jasbeer Singh

(Chief Editor)

Patiala News

ਜਨਹਿੱਤ ਸੰਮਤੀ ਵਲੋ ਚਿਲਡਰਨਜ਼ ਪਾਰਕ ਵਿਚ ਓਪਨ ਜਿਮ ਖੋਲ੍ਹਣਾ ਸ਼ਲਾਘਾਯੋਗ ਉਪਰਾਲਾ

post-img

ਜਨਹਿੱਤ ਸੰਮਤੀ ਵਲੋ ਚਿਲਡਰਨਜ਼ ਪਾਰਕ ਵਿਚ ਓਪਨ ਜਿਮ ਖੋਲ੍ਹਣਾ ਸ਼ਲਾਘਾਯੋਗ ਉਪਰਾਲਾ ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਹੀ ਹੇਠ ਬਾਰਾਂਦਰੀ ਵਿਚ ਚਿਲਡਰਨਜ਼ ਪਾਰਕ ਵਿਖੇ ਓਪਨ ਜਿਮ ਜਿਸ ਵਿਚ ਇਕ ਬਾਕਸਇਂਗ ਕਿੱਟ ਲੱਗਾਈ ਗਈ ਅਤੇ ਇਕ ਬੱਚਿਆਂ ਦੇ ਲਮਕਣ ਵਾਸਤੇ ਪੁਲ ਓਵਰ ਲਗਾਇਆ ਗਿਆ ਗਿਆ, ਜਿਸ ਦਾ ਉਦਘਾਟਨ ਐਮ. ਐਲ. ਏ. ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ. ਜਿਸ ਵਿਚ ਮੁੱਖ ਮਹਿਮਾਨ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਸ਼ਿਰਕਤ ਕੀਤੀ, ਵਿਸ਼ੇਸ਼ ਤੋਰ ਤੇ ਰਾਜਦੀਪ ਸਿੰਘ ਈ. ਟੀ. ਓ., ਜਸਵਿੰਦਰ ਸਿੰਘ ਸਾਬਕਾ ਫੂਡ ਸਪਲਾਈ ਅਫ਼ਸਰ, ਜਗਜੀਤ ਸਿੰਘ ਦਰਦੀ, ਐਮ. ਸੀ. ਜਸਬੀਰ ਗਾਧੀ, ਐਮ. ਸੀ. ਤੇਜਿੰਦਰ ਮਹਿਤਾ, ਐਮ. ਸੀ. ਕੁੰਦਨ ਗੋਗੀਆ, ਐਮ. ਸੀ. ਕਵਲਜੀਤ ਕੋਰ, ਸੀਨੀਅਰ ਕਾਂਗਰਸੀ ਆਗੂ ਸੰਦੀਪ ਸਿੰਗਲਾ, ਅਬਦੁਲ ਵਾਹਿਦ, ਕਾਂਗਰਸ ਸਪੋਕਸਮੈਨ ਗੋਰਵ ਸੰਧੂ, ਪ੍ਰੈਸ ਸਕੱਤਰ ਪਰਮਿੰਦਰ ਭਲਵਾਨ, ਯੂਥ ਆਗੂ ਜਗਤਾਰ ਸਿੰਘ ਜੱਗੀ ਜੁਆਇੰਟ ਸਕੱਤਰ, ਸਤਪਾਲ ਪਰਾਸ਼ਰ, ਵਿਨੇ ਸ਼ਰਮਾ, ਜੀ. ਐਸ. ਆਨੰਦ, ਇੰਦਰਜੀਤ ਦੂਆ, ਡਾਕਟਰ ਹਰੀ ਓਮ ਅਗਰਵਾਲ, ਸੁਰਿੰਦਰ ਸਿੰਘ,ਲੱਕੀ ਹਰਦਾਸਪੁਰ, ਰੁਦਰਪ੍ਰਤਾਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਸੁੰਦਰ ਲਾਲ, ਪ੍ਰੇਮ ਸ਼ਰਮਾ ਸਾਬਕਾ ਬਾਕਸਿੰਗ ਕੋਚ ਐਨ. ਆਈ. ਐੱਸ., ਤਰਸੇਮ ਬਾਂਸਲ, ਲਾਲ ਸਿੰਘ, ਵਿਕਰਮ ਕੁਮਾਰ, ਸੰਤੋਸ਼ ਕੁਮਾਰ, ਹਰਿੰਦਰ ਸ਼ਰਮਾ, ਹਰਪਾਲ ਮਾਨ ਨੇ ਸ਼ਿਰਕਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆ ਮੈਂਬਰ ਪਾਰਲੀਮੈਂਟ ਧਰਮਬੀਰ ਗਾਂਧੀ ਅਤੇ ਐਮ. ਐਲ. ਏ. ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਸ਼ਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ. ਕੇ. ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਕਾ ਦੀ ਸਾਭ ਸੰਭਾਲ ਕਰਨੀ,ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫ਼ਤ ਦੀਵਾਈਆ ਦੇਣੀਆਂ, ਲੋੜਵੰਦ ਲੜਕੀਆਂ ਅਤੇ ਔਰਤਾਂ ਲਈ ਫਰੀ ਸਿਲਾਈ ਕਢਾਈ ਸੈਂਟਰ, ਕੰਪਿਊਟਰ ਸੈਂਟਰ, ਬਿਊਟੀ ਪਾਰਲਰ ਦੇ ਕੋਰਸ ਕਰਵਾਏ ਜਾ ਰਹੇ ਹਨ ਉਹੋ ਬਹੁਤ ਪ੍ਰਸੰਸਾਯੋਗ ਹੈ । ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ।

Related Post