
National
0
ਕੈਨੇਡਾ ਤੋਂ ਪਰਤੇ ਮਾਂ ਪੁੱਤ ਸਣੇ ਪਰਿਵਾਰ ਦੇ 4 ਜੀਆਂ ਦੀ ਸੜਕ ਹਾਦਸੇ ’ਚ ਮੌਤ
- by Jasbeer Singh
- July 5, 2024

ਕੈਨੇਡਾ ਤੋਂ ਪਰਤੇ ਮਾਂ ਪੁੱਤ ਸਣੇ ਪਰਿਵਾਰ ਦੇ 4 ਜੀਆਂ ਦੀ ਸੜਕ ਹਾਦਸੇ ’ਚ ਮੌਤ ਨਵੀਂ ਦਿੱਲੀ 5 ਜੁਲਾਈ : ਸ੍ਰੀ ਹਜ਼ੂਰ ਸਾਹਿਬ ਦੀ ਧਾਰਮਿਕ ਯਾਤਰਾ ‘ਤੇ ਜਾਂਦਿਆ ਇਕ ਸੜਕੀ ਹਾਦਸੇ ਵਿਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ‘ਚ ਮਾਂ-ਪੁੱਤ ਵੀ ਸ਼ਾਮਲ ਹਨ ਜੋ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤੇ ਸਨ। ਮਰਨ ਵਾਲਿਆਂ ਵਿਚ ਡਰਾਈਵਰ ਅਤੇ ਦਾਦੀ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਕੈਨੇਡੀਅਨ ਮਾਂ ਪੁੱਤ ਦੀਆਂ ਮ੍ਰਿਤਕ ਦੇਹਾਂ ਕੈਨੇਡਾ ਭੇਜੀਆਂ ਜਾ ਰਹੀਆਂ ਹਨ ਜਦਕਿ ਦਾਦੀ ਅਤੇ ਡਰਾਈਵਰ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਭਾਰਤ ਵਿਚ ਪਰਿਵਾਰਾਂ ਕੋਲ ਭੇਜੀਆਂ ਗਈਆਂ ਹਨ।