ਐੱਸ. ਆਈ. ਆਰ. ਦਾ ਖਰੜਾ ਜਾਰੀ ਲਖਨਊ, 6 ਜਨਵਰੀ 2026 : ਉੱਤਰ ਪ੍ਰਦੇਸ਼ 'ਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਦੀ ਪ੍ਰਕਿਰਿਆ ਤੋਂ ਬਾਅਦ ਮੰਗਲਵਾਰ ਨੂੰ ਖਰੜਾ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ 'ਚ 12 ਕਰੋੜ 55 ਲੱਖ ਵੋਟਰ ਸ਼ਾਮਲ ਹਨ । ਯੂ. ਪੀ. 'ਚ ਵੋਟਰ ਸੂਚੀ 'ਚ 2.89 ਕਰੋੜ ਨਾਂ ਕੱਟੇ ਇਹ ਅੰਕੜਾ ਪਹਿਲਾਂ ਦੀ 15.44 ਕਰੋੜ ਦੀ ਗਿਣਤੀ ਨਾਲੋਂ ਲਗਭਗ 2 ਕਰੋੜ 89 ਲੱਖ ਘੱਟ ਹੈ । ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਨਵਦੀਪ ਰਿਣਵਾ ਨੇ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਐੱਸ. ਆਈ. ਆਰ. ਦੀ ਪ੍ਰਕਿਰਿਆ ਤੋਂ ਬਾਅਦ ਖਰੜਾ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ।
