ਦਿੱਲੀ 'ਚ ਮਕਾਨ ਨੂੰ ਅੱਗ ਲੱਗਣ ਕਾਰਨ 3 ਦੀ ਮੌਤ ਨਵੀਂ ਦਿੱਲੀ, 7 ਜਨਵਰੀ 2026 : ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ 'ਚ ਇਕ ਮਕਾਨ 'ਚ ਦੇਰ ਰਾਤ ਅੱਗ ਲੱਗਣ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਦੇ ਇਕ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਰੂਮ ਹੀਟਰ ਵਿਚ ਸ਼ਾਰਟ ਸ਼ਾਰਟ ਹੋਣ ਕਾਰਨ ਅੱਗ ਲੱਗਣ ਦਾ ਹੈ ਪੁਲਸ ਨੂੰ ਸ਼ੱਕ ਪੁਲਸ ਨੂੰ ਸ਼ੱਕ ਹੈ ਕਿ ਰੂਮ ਹੀਟਰ 'ਚ 'ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ । ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਡੀ. ਐੱਮ. ਆਰ. ਸੀ. ਦੇ ਸਹਾਇਕ ਸੈਕਸ਼ਨ ਇੰਜੀਨੀਅਰ (ਸਿਗਨਲ ਅਤੇ ਦੂਰਸੰਚਾਰ) ਅਜੇ ਵਿਮਲ (42), ਉਨ੍ਹਾਂ ਦੀ ਪਤਨੀ ਨੀਲਮ (38) ਅਤੇ ਬੇਟੀ ਜਾਨਵੀ ਵਜੋਂ ਹੋਈ ਹੈ । ਘਟਨਾ ਦੇ ਸਮੇਂ ਪਰਿਵਾਰ ਦੇ ਤਿੰਨੇ ਮੈਂਬਰ ਇਕੋ ਕਮਰੇ 'ਚ ਸੌਂ ਰਹੇ ਸਨ ।
