
ਸੇਵਾ ਕੇਂਦਰ 'ਚ ਮਿਲਣ ਵਾਲੀਆਂ 406 ਸੇਵਾਵਾਂ ਪਟਿਆਲਾ ਵਾਸੀਆਂ ਨੂੰ ਘਰ ਬੈਠੇ ਵੀ ਹੋ ਰਹੀਆਂ ਨੇ ਮੁਹੱਈਆ : ਡਿਪਟੀ ਕਮਿਸ਼ਨਰ
- by Jasbeer Singh
- June 30, 2025

ਸੇਵਾ ਕੇਂਦਰ 'ਚ ਮਿਲਣ ਵਾਲੀਆਂ 406 ਸੇਵਾਵਾਂ ਪਟਿਆਲਾ ਵਾਸੀਆਂ ਨੂੰ ਘਰ ਬੈਠੇ ਵੀ ਹੋ ਰਹੀਆਂ ਨੇ ਮੁਹੱਈਆ : ਡਿਪਟੀ ਕਮਿਸ਼ਨਰ -26 ਵਿਭਾਗਾਂ ਨਾਲ ਸਬੰਧਤ 406 ਸੇਵਾਵਾਂ ਡੋਰ ਸਟੈੱਪ ਡਲਿਵਰੀ ਰਾਹੀਂ ਵੀ ਉਪਲਬੱਧ -ਜ਼ਿਲ੍ਹਾ ਵਾਸੀ 1076 'ਤੇ ਕਾਲ ਕਰਕੇ ਘਰ ਬੈਠੇ ਪ੍ਰਾਪਤ ਕਰ ਸਕਦੇ ਨੇ ਸੇਵਾਵਾਂ ਪਟਿਆਲਾ, 29 ਜੂਨ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਥੇ 'ਆਪ ਦੀ ਸਰਕਾਰ, ਆਪ ਦੇ ਦੁਆਰ' ਵਰਗੀ ਵਿਲੱਖਣ ਪਹਿਲ ਕਦਮੀ ਕਰਕੇ ਲੋਕਾਂ ਨੂੰ ਕੈਂਪਾਂ ਲਗਾ ਕੇ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ 1076 'ਤੇ ਕਾਲ ਕਰਕੇ ਸੇਵਾ ਕੇਂਦਰ ਵਿੱਚ ਮਿਲਣ ਵਾਲੀਆਂ 406 ਤਰ੍ਹਾਂ ਦੀਆਂ ਸੇਵਾਵਾਂ ਲੋਕ ਆਪਣੇ ਘਰ ਬੈਠੇ ਹੀ ਪ੍ਰਾਪਤ ਕਰ ਰਹੇ ਹਨ । ਸੂਬਾ ਵਾਸੀਆਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ 1076 ਹੈਲਪ ਲਾਈਨ ਪਟਿਆਲਾ ਵਾਸੀਆਂ ਲਈ ਵੀ ਕਾਰਗਰ ਸਾਬਤ ਹੋ ਰਹੀ ਹੈ। ਇਸ ਤਹਿਤ ਕੋਈ ਵੀ ਨਾਗਰਿਕ ਫ਼ੋਨ ਨੰਬਰ 1076 'ਤੇ ਕਾਲ ਕਰਕੇ 406 ਪ੍ਰਕਾਰ ਦੀਆਂ ਸੇਵਾਵਾਂ ਜਿਨ੍ਹਾਂ ਵਿਚ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਜਨਮ/ਮੌਤ ਸਰਟੀਫਿਕੇਟ, ਲੇਬਰ ਕਾਰਡ ਆਦਿ ਸ਼ਾਮਲ ਹਨ। ਵੱਖ-ਵੱਖ ਦਫ਼ਤਰਾਂ ਨਾਲ ਸਬੰਧਤ ਇਨ੍ਹਾਂ ਸਰਕਾਰੀ ਸੇਵਾਵਾਂ ਲਈ ਪ੍ਰਾਰਥੀ ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਬੁਲਾ ਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ