
2027 ਵਿਚ ਕਾਂਗਰਸ ਪਾਰਟੀ ਪੂਰੀ ਇੱਕਜੁੱਟਤਾ ਨਾਲ ਲੜੇਗੀ ਚੋਣ : ਮਹੰਤ ਖਨੌੜਾ
- by Jasbeer Singh
- June 30, 2025

2027 ਵਿਚ ਕਾਂਗਰਸ ਪਾਰਟੀ ਪੂਰੀ ਇੱਕਜੁੱਟਤਾ ਨਾਲ ਲੜੇਗੀ ਚੋਣ : ਮਹੰਤ ਖਨੌੜਾ ਪਟਿਆਲਾ, 30 ਜੂਨ : ਸੂਬੇ ਅੰਦਰ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਅੰਦਰ ਕਾਂਗਰਸ ਪਾਰਟੀ ਇੱਕਜੁੱਟਤਾ ਨਾਲ ਚੋਣਾਂ ਲੜੇਗੀ ਤਾਂ ਜੋ ਪੰਜਾਬ ਅੰਦਰ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਜ਼ਿਲਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਚੋਣਾਂ ਤੋਂ ਬਾਅਦ ਸਾਰੇ ਹੀ ਕਾਂਗਰਸੀ ਆਗੂਆਂ ਵਲੋਂ ਵੱਖ ਵੱਖ ਚੋਣ ਪ੍ਰਚਾਰ ਕੀਤੇ ਜਾਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਨਹੀਂ ਤਾਂ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਝੁਕਦਾ ਦਿਖਾਈ ਦੇ ਰਿਹਾ ਸੀ । ਉਨ੍ਹਾਂ ਕਿਹਾ ਕਿ ਹੁਣ ਜਲਦ ਹੀ ਸੂਬਾ ਪੱਧਰ ’ਤੇ ਮੀਟਿੰਗਾਂ ਦਾ ਸਿਲਸਿਲ੍ਹਾ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਸੂਬਾ ਪੱਧਰ ’ਤੇ ਸਮੁੱਚੇ ਆਗੂ ਇੱਕ ਮੰਚ ਤੋਂ ਵਰਕਰਾਂ ਤੇ ਜਨਤਾ ਨੂੰ ਸੰਬੋਧਨ ਕਰਕੇ ਮੌਜੂਦਾ ਭਗਵੰਤ ਮਾਨ ਸਰਕਾਰ ਖਿਲਾਫ ਲਾਮਬੰਦ ਕਰਨਗੇ। ਮਹੰਤ ਖਨੌੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਬੁਰ੍ਹੀ ਤਰ੍ਹਾਂ ਫੇਲ੍ਹ ਹੋਈ ਹੈ, ਜਿਸ ਪ੍ਰਕਾਰ ਸਰਕਾਰ ਦੇ ਸਾਰੇ ਮੰਤਰੀ, ਆਗੂ ਤੇ ਇੱਥੋਂ ਤੱਕ ਕਿ ਸਰਕਾਰੀ ਅਫਸਰਾਂ ਨੇ ਵੀ ਚੋਣ ਵਿਚ ਇੱਕ ਵਰਕਰ ਵਾਂਗ ਕੰਮ ਕੀਤਾ ਤਾਂ ਇਹ ਚੋਣ ਲੁੱਟਣ ਲਈ ਹਰ ਹੀਲ੍ਹਾ ਵਰਤਿਆ ਗਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਵੀ ਸਾਡੀ ਸੁਣਵਾਈ ਘੱਟ ਕੀਤੀ ਹੈ, ਇਹ ਵੀ ਇੱਕ ਤਰ੍ਹਾਂ ਦਾ ਸੱਤਾਧਾਰੀ ਪਾਰਟੀ ਦਾ ਪੱਖ ਪੂਰਨ ਵਾਲੀ ਗੱਲ ਹੀ ਹੁੰਦੀ ਹੈ।