go to login
post

Jasbeer Singh

(Chief Editor)

Patiala News

ਪਟਿਆਲਾ ਦੇ ਨਿਰੰਕਾਰੀ ਭਵਨ ਵਿਖੇ ‘ਮਾਨਵ ਏਕਤਾ ਦਿਵਸ’ ’ਤੇ 446 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ

post-img

ਪਟਿਆਲਾ, 24 ਅਪ੍ਰੈਲ (ਜਸਬੀਰ)-ਨਵੇਂ ਨਿਰੰਕਾਰੀ ਸਤਿਸੰਗ ਭਵਨ ਵਿਖੇ ਵਿਸ਼ਾਲ ‘ਮਾਨਵ ਏਕਤਾ ਸਮਾਗਮ’ ਮਨਾਇਆ ਗਿਆ, ਜਿਸ ਵਿਚ ਮਾਨਵਤਾ ਲਈ ਸ਼ਹੀਦ ਹੋਏ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ, ਮਹਾਨ ਸੰਤ ਚਾਚਾ ਪ੍ਰਤਾਪ ਸਿੰਘ ਜੀ, ਅਤੇ ਹੋਰ ਅਨੇਕਾਂ ਸ਼ਹੀਦ ਮਹਾਂਪੁਰਸ਼ਾਂ ਨੂੰ ਯਾਦ ਕੀਤਾ ਗਿਆ। ਇਸ ਸਮਾਗਮ ਵਿਚ ਉਚੇਚੇ ਤੌਰ ਤੇ ਭੈਣ ਜੋਗਿੰਦਰ ਕੌਰ ਜੀ (ਜੋਗੀ ਭੈਣ ਜੀ) ਮੈਂਬਰ, ਸੈਂਟਰਲ ਪਲਾਨਿੰਗ ਐਡਵਾਇਜ਼ਰੀ ਬੋਰਡ, ਸੰਤ ਨਿਰੰਕਾਰੀ ਮੰਡਲ, ਦਿੱਲੀ ਸੰਗਤਾਂ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਾਵਨ ਅਸ਼ੀਰਵਾਦ ਪ੍ਰਦਾਨ ਕਰਨ ਲਈ ਪਹੁੰਚੇ। ਇਸ ‘ਮਾਨਵ ਏਕਤਾ ਸਮਾਗਮ’ ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਪਟਿਆਲਾ ਵੱਲੋਂ ‘22ਵਾਂ ਵਿਸ਼ਾਲ ਖੂਨਦਾਨ ਕੈਂਪ’ ਦਾ ਆਯੋਜਨ ਕੀਤਾ ਗਿਆ। ਜੋ ਸਵੇਰੇ 8 ਵਜੇ ਸ਼ੁਰੂ ਹੋ ਕੇ ਬਾਦ ਦੁਪਹਿਰ ਤੱਕ ਚਲਦਾ ਰਿਹਾ। ਇਹ ਕੈਂਪ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ‘ਬਲੱਡ ਬੈਂਕ’ ਦੀ ਟੀਮ ਦੀ ਦੇਖ-ਰੇਖ ਹੇਠ ਲਗਿਆ, ਜਿਸ ਵਿਚ ਵੱਡੀ ਗਿਣਤੀ ਵਿਚ 446 ਨਿਰੰਕਾਰੀ ਸਰਧਾਲੂਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਕੈਂਪ ਦੀ ਇਹ ਵੀ ਵਿਸੇਸ਼ਤਾ ਰਹੀ ਕਿ ਇਸ ਵਿਚ 49 ਨਿਰੰਕਾਰੀ ਸ਼ਰਧਾਲੂ ਭੈਣਾਂ ਵੱਲੋਂ ਬੜੇ ਉਤਸ਼ਾਹ ਪੂਰਵਿਕ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿਚ ਪਟਿਆਲਾ ਜੋਨ ਦੇ ਜ਼ੋਨਲ ਇੰਚਾਰਜ ਸ਼੍ਰੀ ਰਾਧੇ ਸ਼ਾਮ ਜੀ ਅਤੇ ਪਟਿਆਲਾ ਬ੍ਰਾਂਚ ਦੇ ਸੰਯੋਜਕ ਭੈਣ ਗੋਬਿੰਦ ਕੌਰ ਓਬਰਾਏ ਜੀ ਨੇ ਖੂਨਦਾਨੀਆਂ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਾਵਨ ਆਸ਼ੀਰਵਾਦ ਪ੍ਰਦਾਨ ਕੀਤਾ। ਦੱਸਣਯੋਗ ਹੈ ਕਿ ਅੱਜ ਦੇ ਦਿਨ 24 ਅਪ੍ਰੈਲ 2024 ਨੂੰ ਪੂਰੇ ਭਾਰਤ ਭਰ ਵਿਚ 260 ਖੂਨਦਾਨ ਕੈਂਪ ਲਗਾਏ ਗਏ, ਜਿਸ ਵਿਚ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਪਟਿਆਲਾ ਵੀ ਸ਼ਾਮਲ ਸੀ। ਇਹ ਖੂਨਦਾਨ ਕੈਂਪਾਂ ਦੀ ਲੜ੍ਹੀ 23 ਅਕਤੂਬਰ 1986 ਤੋਂ ਦਿੱਲੀ ਵਿਖੇ ਪਹਿਲੇ ਖੂਨਦਾਨ ਕੈਂਪ ਵਜੋਂ ਸ਼ੁਰੂ ਹੋਈ ਸੀ, ਇਸ ਕੈਂਪ ਵਿਚ ਸਭ ਤੋਂ ਪਹਿਲਾਂ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਅਤੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਸਵਿੰਦਰ ਕੌਰ ਜੀ ਨੇ ਆਪਣਾ ਖੂਨਦਾਨ ਕਰਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਵੱਲੋਂ ਵਿਸ਼ਵ-ਵਿਆਪੀ ਨਾਅਰਾ ਵੀ ਦਿੱਤਾ ਗਿਆ ਕਿ- ‘ਖੂਨ ਇਨਸਾਨ ਦੀਆਂ ਨਾੜ੍ਹੀਆਂ ਵਿਚ ਵਹੇ, ਨਾ ਕਿ ਨਾਲੀਆਂ ਵਿਚ ਵਹੇ’। ਉਸ ਤੋਂ ਬਾਦ ਲਗਾਤਾਰ ਇਨ੍ਹਾਂ ਕੈਂਪਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੋ ਮਾਰਚ 2023 ਤੱਕ 8152 ਕੈਂਪ ਲਗਾਕੇ 13,32,193 ਲੱਖ ਯੂਨਿਟ ਮਾਨਵ-ਮਾਤਰ ਲਈ ਦਿੱਤਾ ਜਾ ਚੁੱਕਿਆ ਹੈ। ਮਿਤੀ 24 ਅਪ੍ਰੈਲ 2024 ਨੂੰ ਪੂਰੇ ਭਾਰਤ ਵਰਸ਼ ਵਿਚ ਲਗਾਏ ਗਏ 260 ਕੈਂਪਾਂ ਵਿਚ ਅੰਦਾਜਨ 70,000 ਯੂਨਿਟ ਖੂਨਦਾਨ ਇਕੱਤਰਤ ਕੀਤਾ ਗਿਆ ਹੈ।

Related Post