July 6, 2024 00:47:33
post

Jasbeer Singh

(Chief Editor)

Patiala News

11 ਮਈ ਦੇ ਵਿਸ਼ਾਲ ਹਨੂੰਮਾਨ ਜਾਗਰਣ ਦਾ ਕਾਰਡ ਕਲੱਬ ਦੀ ਟੀਮ ਨੇ ਸਾਲਾਸਰ ਬਾਲਾ ਜੀ ਦੇ ਦਰਬਾਰ ’ਚ ਕੀਤਾ ਭੇਂਟ

post-img

ਪਟਿਆਲਾ, 24 ਅਪ੍ਰੈਲ (ਜਸਬੀਰ)-ਸ਼ਾਹੀ ਸ਼ਹਿਰ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਉਂਡ ਵਿਚ ਹਰ ਸਾਲ ਵਿਸ਼ਾਲ ਹਨੂੰਮਾਨ ਜਾਗਰਣ (ਸਾਲਾਸਰ ਬਾਲਾ ਜੀ) ਦਾ ਕਰਵਾਇਆ ਜਾਂਦਾ ਹੈ। ਕਲੱਬ ਦੀ ਰਵਾਇਤ ਅਨੁਸਾਰ ਇਸ ਜਾਗਰਣ ਦਾ ਪਹਿਲਾ ਕਾਰਡ ਸਾਲਾਸਰ ਧਾਮ ਜਾ ਕੇ ਬਾਲਾ ਜੀ ਦੇ ਚਰਨਾਂ ਵਿਚ ਅਰਪਿਤ ਕੀਤਾ ਜਾਂਦਾ ਹੈ। ਇਸ ਮੌਕੇ ਕਲੱਬ ਦੀ ਟੀਮ ਵਲੋਂ ਅਰਦਾਸ ਕੀਤੀ ਜਾਂਦੀ ਹੈ ਕਿ ਪਟਿਆਲਾ ਵਿਖੇ ਹੋਣ ਵਾਲੇ ਇਸ ਜਾਗਰਣ ਵਿਚ ਬਾਲਾ ਜੀ ਖੁੱਦ ਪਹੁੰਚ ਕੇ ਭਗਤਾਂ ਨੂੰ ਆਸ਼ੀਰਵਾਦ ਦੇਣ। ਯੰਗ ਸਟਾਰ ਕਲੱਬ ਦੇ ਮੈਂਬਰਾਂ ਦਾ ਇਹ ਵਿਸ਼ਵਾਸ਼ ਹੈ ਕਿ ਪਟਿਆਲਾ ਦੇ ਹਰ ਜਾਗਰਣ ਵਿਚ ਬਾਲਾ ਜੀ ਖੁੱਦ ਪਹੁੰਚਦੇ ਹਨ ਅਤੇ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਹਨ, ਇਹੀ ਕਾਰਨ ਹੈ ਕਿ ਕਈ ਵਾਰ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਜਗਰਾਤੇ ’ਤੇ ਕੋਈ ਅਸਰ ਨਹੀਂ ਪੈਂਦਾ ਅਤੇ ਭਗਤਾਂ ਨੂੰ ਵੱਧ ਆਨੰਦ ਆਉਂਦਾ ਹੈ। ਇਸ ਵਾਰ ਇਹ ਜਾਗਰਣ 11 ਮਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਯੰਗ ਸਟਾਰ ਵੈਲਫੇਅਰ ਕਲੱਬ ਦੀ ਟੀਮ ਨੇ ਜਾਗਰਣ ਦਾ ਪਹਿਲਾ ਕਾਰਡ ਰਾਜਸਥਾਨ ਵਿਖੇ ਸਾਲਾਸਰ ਧਾਮ ਜਾ ਕੇ ਭਗਵਾਨ ਦੇ ਚਰਨਾਂ ਵਿਚ ਅਰਪਿਤ ਕੀਤਾ। ਕਲੱਬ ਦੇ ਚੇਅਰਮੈਨ ਪਿੰ੍ਰਸ ਖਰਬੰਦਾ, ਪ੍ਰਧਾਨ ਗੁਲਾਬ ਰਾਏ ਗਰਗ ਅਤੇ ਜਨਰਲ ਸਕੱਤਰ ਕੁਮਾਰ ਵਿਸ਼ੇਸ਼ ਨੇ ਦੱਸਿਆ ਕਿ ਇਸ ਵਾਰ 14ਵੇਂ ਜਗਰਾਤੇ ’ਤੇ ਇੰਟਰਨੈਸ਼ਨਲ ਭਜਨ ਗਾਇਕ ਅਤੇ ‘ਮੇਰੀ ਝੋਂਪੜੀ ਕੇ ਭਾਗ ਆਜ ਖੁਲ ਜਾਏਂਗੇ, ਰਾਮ ਆਏਂਗੇ’ ਦੀ ਪ੍ਰਸਿੱਧ ਗਾਇਕਾ ਮੈਥਲੀ ਠਾਕੁਰ, ਕੁਮਾਰ ਵਿਸ਼ੂ ਅਤੇ ਆਦਿਤਿਆ ਗੋਇਲ ਪਹੁੰਚ ਕੇ ਭਗਵਾਨ ਦਾ ਗੁਣਗਾਨ ਕਰਨਗੇ। ਸ਼ਾਮ 7:30 ਵਜੇ ਦੇਸੀ ਘੀ ਦਾ ਲੰਗਰ ਸ਼ੁਰੂ ਹੋ ਜਾਵੇਗਾ ਅਤੇ 8:30 ਵਜੇ ਜੋਤੀ ਪ੍ਰਚੰਡ ਕੀਤੀ ਜਾਵੇਗੀ। ਸਾਲਾਸਰ ਧਾਮ ਵਿਖੇ ਜਾਣ ਵਾਲੇ ਭਗਤਾਂ ਵਿਚ ਪਿੰ੍ਰਸ ਖਰਬੰਦਾ, ਗੁਲਾਬ ਰਾਏ ਗਰਗ, ਕੁਮਾਰ ਵਿਸ਼ੇਸ਼, ਆਰ. ਕੇ. ਗਾਂਧੀ, ਮਨੀਸ਼ ਜਲੋਟਾ, ਗੌਰਵ ਜਿੰਦਲ, ਆਦਰਸ਼ ਸੂਦ, ਸ਼ਿਸ਼ੂਪਾਲ ਮੰਗਲਾ, ਤਰੁਨ ਜਿੰਦਲ, ਰਮਨ ਬਹਿਲ, ਆਦਰਸ਼ ਸੂਦ, ਵਿਨੇ ਸੂਦ, ਅਰੁਨ ਸੂਦ, ਸ਼ਿਵ ਸ਼ਰਮਾ, ਮਨਜੀਤ ਸਿੰਘ, ਆਰੀਅਨ ਗਰਗ, ਮਨੀ ਜਿੰਦਲ, ਧੀਰਜ ਅਰੋੜਾ, ਰਜਨੀਸ਼ ਗੁਪਤਾ, ਸੋਨੀਆ ਖਰਬੰਦਾ, ਸਵੀਟੀ ਸ਼ਰਮਾ, ਤਿ੍ਰਪਤਾ, ਮੰਜੂ ਜਿੰਦਲ, ਪਵਨ ਬਾਂਸਲ, ਰੇਨੂ ਅਰੋੜਾ, ਸੀਮਾ ਜਲੋਟਾ, ਅਮੀਤਾ ਕਪੂਰ, ਸੋਨੂੰ, ਸੋਨੀਆ ਛਾਬੜਾ, ਸੁਨੀਤਾ ਸ਼ਰਮਾ ਸਮੇਤ ਹੋਰ ਕਈ ਭਗਤ ਸ਼ਾਮਲ ਸਨ। ਭਗਤਾਂ ਦੀ ਬੱਸ ਨੂੰ ਗਿਆਨ ਚੰਦ ਕਟਾਰੀਆ ਨੇ ਝੰਡੀ ਦੇ ਕੇ ਕੀਤਾ ਸੀ ਰਵਾਨਾ ਪਟਿਆਲਾ ਤੋਂ ਜਦੋਂ ਭਗਤਾਂ ਦੀ ਬੱਸ ਸਾਲਾਸਰ ਧਾਮ ਵਿਖੇ ਪਹਿਲਾ ਕਾਰਡ ਲੈ ਕੇ ਗਈ ਤਾਂ ਇਸ ਜਾਗਰਣ ਦੀ ਸੇਵਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਸਮਾਜ ਸੇਵਕ ਅਤੇ ਆਲ ਇੰਡੀਆ ਬਹਾਵਲਪੁਰ ਮਹਾਸੰਘ ਦੇ ਕੌਮੀ ਪ੍ਰਧਾਨ ਗਿਆਨ ਚੰਦ ਕਟਾਰੀਆ ਨੇ ਝੰਡੀ ਦੇ ਕੇ ਰਵਾਨਾ ਕੀਤਾ ਸੀ। ਗਿਆਨ ਚੰਦ ਕਟਾਰੀਆ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਸਾਲਾਸਰ ਬਾਲਾ ਜੀ ਦਾ ਇੰਨਾ ਵੱਡਾ ਜਾਗਰਣ ਹਰ ਸਾਲ ਇਸ ਕਲੱਬ ਵਲੋਂ ਪਟਿਆਲਾ ਵਿਖੇ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਲੱਬ ਦੀ ਟੀਮ ਪੂਰੀ ਸ਼ਰਧਾ ਅਤੇ ਧਾਰਮਿਕ ਵਿਧੀ ਵਿਧਾਨ ਅਨੁਸਾਰ ਇਹ ਜਾਗਰਣ ਕਰਵਾਉਂਦੀ ਹੈ, ਜਿਸ ਵਿਚ ਹਜ਼ਾਰਾਂ ਹਨੂੰਮਾਨ ਭਗਤ ਸ਼ਾਮਲ ਹੋ ਕੇ ਬਾਲਾ ਜੀ ਦਾ ਆਸ਼ੀਰਵਾਦ ਹਾਸਲ ਕਰਦੇ ਹਨ।

Related Post