

ਹਥਨੀਕੁੰਡ ਬੈਰਾਜ ਦੇ 5 ਗੇਟ ਖੋਲ੍ਹੇ ਪਠਾਨਕੋਟ, 7 ਜੁਲਾਈ : ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹਥਨੀਕੁੰਡ ਬੈਰਾਜ ਦੇ 5 ਗੇਟ ਜਿਥੇ ਖੋਲ੍ਹ ਦਿੱਤੇ ਗਏ ਹਨ, ਉਥੇ ਭਾਰੀ ਮੀਂਹ ਤੋਂ ਪਹਿਲਾਂ ਹੀ ਦਿੱਲੀ ਵਿਚ ਵੀ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ।ਪਾਣੀ ਨੂੰ ਵੱਡੀ ਯਮੁਨਾ ਵਿੱਚ ਮੋੜ ਦਿੱਤਾ ਗਿਆ ਹੈ ਅਤੇ ਲੋਕ ਨਿਰਮਾਣ ਵਿਭਾਗ ਵਲੋਂ ਵੀ ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀ. ਡਬਲਿਉ. ਡੀ. ਹੈੱਡਕੁਆਰਟਰ ਦੇ ਕੰਟਰੋਲ ਰੂਮ ਨੇ ਏਕੀਕ੍ਰਿਤ “ਦਿੱਲੀ ਐਮਰਜੈਂਸੀ ਕੰਟਰੋਲ ਰੂਮ” ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਨਿਗਰਾਨੀ ਲਈ ਲਾਈਵ ਫੀਡ ਸ਼ੁਰੂ ਹੋ ਗਈ ਹੈ।