post

Jasbeer Singh

(Chief Editor)

National

ਗੁਜਰਾਤ ਦੇ ਪੋਰਬੰਦਰ ਤੋਂ 700 ਕਰੋੜ ਤੋ਼ ਵੀ ਵਧ ਕੀਮਤ ਦਾ 500 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ

post-img

ਗੁਜਰਾਤ ਦੇ ਪੋਰਬੰਦਰ ਤੋਂ 700 ਕਰੋੜ ਤੋ਼ ਵੀ ਵਧ ਕੀਮਤ ਦਾ 500 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਗੁਜਰਾਤ : ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏ. ਟੀ. ਐਸ. ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਤੋਂ 500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ । ਇਸ ਦੀ ਕੀਮਤ 700 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ । ਟੀਮ ਨੇ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇਹ ਕਾਰਵਾਈ ਕੀਤੀ । ਫਿਲਹਾਲ ਕਿਸ਼ਤੀ ਨੂੰ ਪੋਰਬੰਦਰ ਲਿਆਂਦਾ ਜਾ ਰਿਹਾ ਹੈ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ । ਜਾਂਚ ਏਜੰਸੀ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਐਨ. ਸੀ. ਬੀ. ਨੂੰ ਇਨ੍ਹਾਂ ਨਸ਼ੀਲੇ ਪਦਾਰਥਾਂ ਬਾਰੇ ਖ਼ੁਫ਼ੀਆ ਸੂਚਨਾ ਮਿਲੀ ਸੀ । ਇਸ ਤੋਂ ਬਾਅਦ ਦਿੱਲੀ ਐਨ. ਸੀ. ਬੀ. ਨੇ ਗੁਜਰਾਤ ਐਨ. ਸੀ. ਬੀ., ਕੋਸਟ ਗਾਰਡ ਅਤੇ ਨੇਵੀ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ ਨੂੰ ਫੜਿਆ। ਕਿਸ਼ਤੀ ਨੂੰ ਗੁਜਰਾਤ ਦੇ ਤੱਟ `ਤੇ ਲਿਆਂਦਾ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਪ੍ਰੈੱਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ।

Related Post